Connect with us

Sports

ਆਹ ਖਿਡਾਰੀ ਹਾਕੀ ਵਿਸ਼ਵ ਕੱਪ ‘ਚ ਲਿਆ ਸਕਦੇ ਤੂਫ਼ਾਨ , ਜਾਣੋ ਕਿਸ ਕਿਸ ਦਾ ਹੈ ਨਾਮ

Published

on

ਹਾਕੀ ਦਾ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ, ਜਿਸ ਦਾ ਸਾਰੇ ਸੰਸਾਰ ਨੂੰ ਇੰਤਜ਼ਾਰ ਹੈ, ਜੇਕਰ ਦੇਖਿਆ ਜਾਵੇ ਉਂਝ ਤਾਂ ਜ਼ਿਆਦਾਤਰ ਭਾਰਤੀਆਂ ਦੀ ਮਨਪਸੰਦ ਖੇਡ ਕ੍ਰਿਕਟ ਹੈ ਪਰ ਹਾਕੀ ਨੂੰ ਵੀ ਕਰੋੜਾਂ ਲੋਕ ਪਸੰਦ ਕਰਦੇ ਨੇ। ਇਸ ਵਾਰ ਦਾ ਹਾਕੀ ਵਿਸ਼ਵ ਕੱਪ ਹੋਰ ਰੋਮਾਂਚਕ ਹੋਣ ਵਾਲਾ, ਕਿਉਂਕਿ ਹਾਕੀ ਪ੍ਰੇਮੀਆਂ ਨੂੰ ਇਸ ਵਾਰ ਇੰਡਿਯਨ ਟੀਮ ਤੋਂ ਬਹੁਤ ਉਮੀਦਾਂ ਹਨ, FIH ਵਿਸ਼ਵ ਕੱਪ ਦਾ 15ਵਾਂ ਐਡੀਸ਼ਨ, ਜਿਸ ਨੂੰ ਹੁਣ ਹੋਂਦ ਵਿੱਚ 50 ਸਾਲ ਤੋਂ ਵੱਧ ਦਾ ਸਮਾਂ ਪੂਰਾ ਹੋ ਗਿਆ ਹੈ। 13 ਜਨਵਰੀ ਨੂੰ ਓਡੀਸ਼ਾ ਵਿੱਚ ਲਾਂਚ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ‘ਚ 16 ਦੇਸ਼ ਟਰਾਫੀ ‘ਤੇ ਕਬਜ਼ਾ ਕਰਨ ਲਈ ਪੂਰੀ ਤਿਆਰੀ ਕਰ ਚੁੱਕੇ ਹਨ।

ਜੇਕਰ ਟੀਮ ਇੰਡੀਆ ਦੇ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਦੱਸ ਦੇਈਏ ਕਪਤਾਨ ਹਰਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਪੀਆਰ ਸ਼੍ਰੀਜੇਸ਼ ਟੀਮ ਇੰਡੀਆ ਦੇ ਸਭ ਤੋਂ ਮਹੱਤਵਪੂਰਨ ਖਿਡਾਰੀ ਹਨ । ਪੈਨਲਟੀ ਕਾਰਨਰ ‘ਚ ਮੁਹਾਰਤ ਰੱਖਣ ਵਾਲੇ ਕਪਤਾਨ ਹਰਮਨਪ੍ਰੀਤ ਸਿੰਘ ਖਿਡਾਰੀ ਦੇ ਡਿਫੈਂਸ ‘ਚ ਪੈਰ ਜਮਾਉਣਾ ਵਿਰੋਧੀ ਟੀਮਾਂ ਲਈ ਆਸਾਨ ਨਹੀਂ ਹੈ। ਹਰਮਨਪ੍ਰੀਤ ਨੇ ਟੋਕੀਓ ਓਲੰਪਿਕ ‘ਚ ਭਾਰਤ ਨੂੰ ਕਾਂਸੀ ਦਾ ਤਗਮਾ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਦੂਸਰਾ ਪੀਆਰ ਸ਼੍ਰੀਜੇਸ਼ ਇਸ ਸਮੇਂ ਦੁਨੀਆ ਦੇ ਸਭ ਤੋਂ ਵਧੀਆ ਗੋਲਕੀਪਰ ਹਨ।


ਅਕਾਸ਼ਦੀਪ ਸਿੰਘ ਟੀਮ ਇੰਡੀਆ ਦੇ ਸਭ ਤੋਂ ਤਜਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਹੈ। ਆਕਾਸ਼ਦੀਪ ਨੇ 200 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ ਹਨ ਜਿਸ ਵਿੱਚ 80 ਤੋਂ ਵੱਧ ਗੋਲ ਉਨ੍ਹਾਂ ਦੇ ਨਾਮ ‘ਤੇ ਹਨ। 2012 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਭਾਰਤ ਵਿਸ਼ਵ ਕੱਪ ਵਿੱਚ ਗੋਲ ਸਕੋਰਿੰਗ ਮਸ਼ੀਨ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ 2014 ਵਿਸ਼ਵ ਕੱਪ ਵਿੱਚ 5 ਗੋਲ ਕੀਤੇ ਅਤੇ ਟੀਮ ਦੇ ਸਭ ਤੋਂ ਵੱਧ ਸਕੋਰਰ ਰਹੇ।

ਜੇਕਰ ਪਿਛਲੇ ਇਤਿਹਾਸ ਤੇ ਝਾਤ ਮਾਰੀ ਜਾਵੇ ਤਾਂ ਭਾਰਤੀ ਟੀਮ 1973 ਵਿੱਚ ਹਾਕੀ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਸੀ। ਨੀਦਰਲੈਂਡ ਦੇ ਖਿਲਾਫ ਖਿਤਾਬੀ ਮੁਕਾਬਲਾ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਚੈਂਪੀਅਨ ਦਾ ਫੈਸਲਾ ਪੈਨਲਟੀ ਸਟਰੋਕ ਦੁਆਰਾ ਕੀਤਾ ਗਿਆ। ਇਸ ਵਿੱਚ ਮੇਜ਼ਬਾਨ ਟੀਮ ਜੇਤੂ ਰਹੀ। ਨੀਦਰਲੈਂਡ ਨੇ ਭਾਰਤ ਨੂੰ 4-2 ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ। ਮਲੇਸ਼ੀਆ ਵਿੱਚ ਹੋਏ 1975 ਵਿਸ਼ਵ ਕੱਪ ਵਿੱਚ ਭਾਰਤ ਫਿਰ ਫਾਈਨਲ ਵਿੱਚ ਪਹੁੰਚਿਆ। ਉਸ ਨੇ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਪਹਿਲਾ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਖਿਤਾਬ ਦੀ ਉਡੀਕ ਵਿਚ 48 ਸਾਲ ਬੀਤ ਗਏ ਹਨ । ਵਿਸ਼ਵ ਕੱਪ ‘ਚ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟੀਮ ਇੰਡੀਆ ਦੇ ਖਿਡਾਰੀਆਂ ‘ਤੇ ਟਿਕੀਆਂ ਹੋਣਗੀਆਂ, ਜੋ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰ ਸਕਦੇ ਹਨ। ਫੈਨਜ਼ ਨੂੰ ਇੰਤਜ਼ਾਰ ਹੈ ਕਿ ਕਦੋਂ ਭਾਰਤ ਹੱਥ ਵਿਸ਼ਵ ਕੱਪ ਆਵੇ। ਹੁਣ ਇਹ ਤਾ ਮੈਦਾਨ ‘ਚ ਹੀ ਪਤਾ ਲੱਗੇਗਾ ਕੀ ਕਿਹੜੀ ਟੀਮ ਆਪਣੀ ਕਲਾ ਦਾ ਜੌਹਰ ਦਿਖਾਉਂਦੀ ਹੈ ਤੇ ਵਿਸ਼ਵ ਕੱਪ ਆਪਣੇ ਨਾਮ ਕਰੇਗੀ।