Business
5G ਦਾ ਏਅਰਟੈੱਲ ਨੇ ਸ਼ੁਰੂ ਕੀਤਾ ਟਰਾਇਲ
ਦੇਸ਼ ‘ਚ ਜਲਦ ਹੀ ਭਾਰਤੀ ਟੈਲੀਕਾਮ ਆਪਰੇਟਰ ਏਅਰਟੈੱਲ 5G ਲਾਂਚ ਕਰ ਸਕਦਾ ਹੈ। ਏਅਰਟੈੱਲ ਨੇ ਸਵੀਡਨ ਦੀ ਕੰਪਨੀ Ericsson ਨਾਲ ਮਿਲ ਕੇ ਗੁਰੂਗ੍ਰਾਮ ’ਚ 5ਜੀ ਟਰਾਇਲ ਦਾ ਲਾਈਵ ਡੈਮੋ ਦਿੱਤਾ। ਇਹ ਡੈਮੋ ਸਾਈਬਰ ਹਬ ’ਚ ਕੀਤਾ ਗਿਆ। ਇਸ ਦੌਰਾਨ ਕੰਪਨੀ ਨੇ 1 GBps ਤੋਂ ਜ਼ਿਆਦਾ ਦੀ ਸਪੀਡ ਹਾਸਲ ਕੀਤੀ। ਜਿਸ ਸਾਈਟ ’ਤੇ ਅਜੇ ਟਰਾਇਲ ਚੱਲ ਰਿਹਾ ਹੈ, ਉਹ 3500 ਮੈਗਾਹਰਟਜ਼ ਬੈਂਡ ’ਤੇ ਕੰਮ ਕਰ ਰਹੇ ਹਨ। ਇਸ ਸਾਲ ਦੀ ਸ਼ੁਰੂਆਤ ’ਚ ਏਅਰਟੈੱਲ ਨੇ 1800 ਮੈਗਾਹਰਟਜ਼ ਬੈਂਡ ’ਚ ਲਿਬਰਾਈਜ਼ਡ ਸਪੈਕਟਰਮ ਦਾ ਇਸਤੇਮਾਲ ਕਰਦੇ ਹੋਏ ਆਪਣੇ 5ਜੀ ਨੈੱਟਵਰਕ ਦਾ ਡੈਮਾ ਦਿੱਤਾ ਹੈ। ਏਅਰਟੈੱਲ ਟਰਾਇਲ ਦੌਰਾਨ ਆਪਣੇ 5ਜੀ ਨੈੱਟਵਰਕ ’ਤੇ 1 ਜੀ.ਬੀ. ਪ੍ਰਤੀ ਸਕਿੰਟ ਦੀ ਸਪੀਡ ਦੇ ਰਿਹਾ ਹੈ।
ਆਮਤੌਰ ’ਤੇ ਜੋ 4ਜੀ ਨੈੱਟਵਰਕ ’ਤੇ ਸਪੀਡ ਦਿੱਤੀ ਜਾਂਦੀ ਹੈ, ਇਹ ਉਸ ਤੋਂ ਕਈ ਗੁਣਾ ਤੇਜ਼ ਹੈ। ਸਪੀਡ ਟੈਸਟ ਕੰਪਨੀ Ookla ਮੁਤਾਬਕ, ਦੁਨੀਆ ਭਰ ’ਚ ਮੋਬਾਇਲ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ 130ਵੇਂ ਸਥਾਨ ’ਤੇ ਹੈ ਜਿਸ ਦੀ ਔਸਤ ਡਾਊਨਲੋਡ ਸਪੀਡ 12.81 ਐੱਮ.ਬੀ. ਪ੍ਰਤੀ ਸਕਿੰਟ ਅਤੇ ਅਪਲੋਡ ਸਪੀਡ 4.79 ਐੱਮ.ਬੀ. ਪ੍ਰਤੀ ਸਕਿੰਟ ਹੈ। ਜੇਕਰ ਗਾਹਕ ਕੋਲ 5ਜੀ ਕੰਪੈਟਿਬਲ ਡਿਵਾਈਸ ਨਹੀਂ ਹੈ ਤਾਂ ਉਹ ਏਅਰਟੈੱਲ ਦੀ ਇਸ ਸੇਵਾ ਨੂੰ ਟਰਾਇਲ ਦੌਰਾਨ ਇਸਤੇਮਾਲ ਨਹੀਂ ਕਰ ਸਕਣਗੇ। ਇਸ ਤਰ੍ਹਾਂ ਦੇ ਟਰਾਇਲਸ ਲਈ ਕੰਪਨੀਆਂ ਨੂੰ ਜਿਸ ਤਰ੍ਹਾਂ ਦੇ ਡਿਵਾਈਸਿਜ਼ ਦੀ ਲੋੜ ਹੈ, ਉਨ੍ਹਾਂ ’ਚ ਸਪੈਸ਼ਲ ਸਾਫਟਵੇਅਰ ਅਪਡੇਟਸ ਵੀ ਹੋਣਾ ਜ਼ਰੂਰੀ ਹੈ।
ਇਸ ਸਪੀਡ ਦੇ ਚਲਦੇ ਤੁਸੀਂ ਸੁਪਰ ਫਾਸਟ ਇੰਟਰਨੈੱਟ ਦਾ ਅਨੰਦ ਲੈ ਸਕੋਗੇ। ਕਿਹਾ ਜਾ ਰਿਹਾ ਹੈ ਕਿ ਇਸ ਰਾਹੀਂ ਤੁਸੀਂ 4ਕੇ ਮੂਵੀ ਨੂੰ ਇਕ ਮਿੰਟ ਤੋਂ ਵੀ ਘੱਟ ਸਮੇਂ ’ਚ ਡਾਊਨਲੋਡ ਕਰ ਸਕੋਗੇ। ਜੇਕਰ ਸੱਚੀ ਅਜਿਹੀ ਸਪੀਡ ਗਾਹਕ ਨੂੰ ਮਿਲਦੀ ਹੈ ਤਾਂ ਉਨ੍ਹਾਂ ਨੂੰ 5ਜੀ ਸੇਵਾ ਲਾਂਚ ਹੋਣ ਤੋਂ ਬਾਅਦ ਅਲੱਗ ਹੀ ਇੰਟਰਨੈੱਟ ਸੇਵਾ ਦਾ ਅਨੁਭਵ ਮਿਲੇਗਾ। ਦੱਸ ਦੇਈਏ ਕਿ ਏਅਰਟੈੱਲ ਨੇ ਦਿੱਲੀ ਐੱਨ.ਸੀ.ਆਰ., ਮੁੰਬਈ, ਕੋਲਕਾਤਾ ਅਤੇ ਬੈਂਗਲੁਰੂ ’ਚ 3500 MHz, 28 GHz ਅਤੇ 700 MHz ਸਪੈਕਟਰਮ ਬੈਂਡ ’ਤੇ 5ਜੀ ਟਰਾਇਲ ਕੀਤਾ ਹੈ। ਏਅਰਟੈੱਲ ਤੋਂ ਇਲਾਵਾ ਜੀਓ ਨੇ ਅਜੇ ਰਸਮੀ ਤੌਰ ’ਤੇ 5ਜੀ ਟਰਾਇਲ ਸ਼ੁਰੂ ਨਹੀਂ ਕੀਤਾ। ਕੰਪਨੀ ਨੇ ਪਿਛਸੇ ਸਾਲ ਕੁਆਲਕਾਮ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ 5ਜੀ ਪ੍ਰੀਖਣ ਕਰਨ ਦਾ ਵਾਅਦਾ ਕੀਤਾ ਸੀ। ਇਹ ਦੇਸ਼ ’ਚ 5ਜੀ ਨੈੱਟਵਰਕ ਲਈ ਆਪਣੇ ਟੈਲੀਕਾਮ ਗਿਅਰ ਨੂੰ ਸਮਰੱਥ ਕਰਨ ਲਈ Ericsson, Nokia ਅਤੇ Samsung ਨਾਲ ਵੀ ਕੰਮ ਰਹੀ ਹੈ।