Punjab
ਅਕਾਲੀ ਦਲ ਵੱਲੋਂ ਗੁਰੂਹਰਸਹਾਏ ਤੋਂ ਵਰਦੇਵ ਸਿੰਘ ਨੋਨੀ ਮਾਨ ਨੂੰ ਐਲਾਨਿਆਂ ਗਿਆ ਉਮੀਦਵਾਰ

ਗੁਰੂਹਰਸਹਾਏ : ਸ਼੍ਰੋਮਣੀ ਅਕਾਲੀ ਦਲ ਵੱਲੋਂ 100 ਦਿਨਾਂ ਦੀ ਪੰਜਾਬ ਯਾਤਰਾ ਤਹਿਤ ਵੱਖ-ਵੱਖ ਹਲਕਿਆਂ ’ਚ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ ਜਿਸਦੇ ਚਲਦਿਆਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਗੁਰੂਹਰਸਹਾਏ ਪਹੁੰਚਣ ’ਤੇ ਵਿਧਾਨ ਸਭਾ ਚੋਣਾਂ 2022 ਲਈ ਗੁਰੂਹਰਸਹਾਏ ਤੋਂ ਲਗਾਤਾਰ ਤੀਜੀ ਵਾਰ ਵਰਦੇਵ ਸਿੰਘ ਨੋਨੀ ਮਾਨ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਵਰਦੇਵ ਸਿੰਘ ਨੋਨੀ ਮਾਨ ਗੁਰੂਹਰਸਹਾਏ ਹਲਕੇ ਤੋਂ ਸਾਲ 2012 ਅਤੇ ਸਾਲ 2017 ’ਚ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਚੁਕੇ ਹਨ ਪਰ ਉਹ ਇਥੇ ਸਫਲ ਨਹੀ ਹੋ ਸਕੇ। ਹੁਣ ਫਿਰ ਤੀਜੀ ਵਾਰ ਉਹ ਸ਼੍ਰੋਮਣੀ ਅਕਾਲੀ ਦੀ ਟਿਕਟ ’ਤੇ ਆਪਣੀ ਕਿਸਮਤ ਅਜ਼ਮਾਉਣਗੇ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਰਿਜੀ ਰਿਜ਼ੌਰਟ ’ਚ ਅਕਾਲੀ ਅਤੇ ਬਸਪਾ ਵਰਕਰਾਂ ਨੂੰ ਸੰਬੋਧਨ ਕਰਨ ਦੌਰਾਨ ਨੋਨੀ ਮਾਨ ਨੂੰ ਉਮੀਦਵਾਰ ਦਾ ਐਲਾਨ ਕੀਤਾ।