Connect with us

Uncategorized

ਅਕਸ਼ੇ ਕੁਮਾਰ ਦੀ OMG 2 ਨੇ ਕਮਾਏ 100 ਕਰੋੜ ਰੁਪਏ, ਮਿਲ ਰਿਹਾ ਹੈ ਜ਼ਬਰਦਸਤ ਹੁੰਗਾਰਾ..

Published

on

20 ਅਗਸਤ 2023:  ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀ ਫਿਲਮ ਓ ਮਾਈ ਗੌਡ 2 (OMG 2) ਨੇ ਬਾਕਸ ਆਫਿਸ ‘ਤੇ 100 ਕਰੋੜ ਦੀ ਕਮਾਈ ਕਰ ਲਈ ਹੈ। ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਸੁਪਰਹਿੱਟ ਫਿਲਮ ‘ਓ ਮਾਈ ਗੌਡ’ ਦੇ ਸੀਕਵਲ ‘ਓ ਮਾਈ ਗੌਡ 2’ ਨੂੰ ਲੈ ਕੇ ਚਰਚਾ ‘ਚ ਹਨ। ਇਸ ਫਿਲਮ ‘ਚ ਅਕਸ਼ੇ ਦੇ ਨਾਲ ਪੰਕਜ ਤ੍ਰਿਪਾਠੀ ਅਤੇ ਯਾਮੀ ਗੌਤਮ ਵੀ ਮੁੱਖ ਭੂਮਿਕਾਵਾਂ ‘ਚ ਹਨ।

11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਓ ਮਾਈ ਗੌਡ 2 ਨੇ ਆਪਣੇ ਪਹਿਲੇ ਹਫਤੇ ‘ਚ 85 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਤੋਂ ਬਾਅਦ ਫਿਲਮ ਨੇ ਦੂਜੇ ਹਫਤੇ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ 6 ਕਰੋੜ ਅਤੇ ਸ਼ਨੀਵਾਰ ਨੂੰ 9 ਕਰੋੜ ਦੀ ਕਮਾਈ ਕੀਤੀ। ਜਿਸ ਤੋਂ ਬਾਅਦ ਇਹ ਫਿਲਮ 100 ਕਰੋੜ ਕਲੱਬ ‘ਚ ਸ਼ਾਮਲ ਹੋ ਗਈ ਹੈ। ਓ ਮਾਈ ਗੌਡ 2 ਦਾ ਨਿਰਦੇਸ਼ਨ ਅਮਿਤ ਰਾਏ ਨੇ ਕੀਤਾ ਹੈ। ਫਿਲਮ ਦਾ ਨਿਰਮਾਣ ਅਸ਼ਵਿਨ ਵਰਦੇ, ਵਾਇਆਕਾਮ 18 ਅਤੇ ਜੀਓ ਸਟੂਡੀਓਜ਼ ਦੁਆਰਾ ਕੀਤਾ ਗਿਆ ਹੈ।