Connect with us

India

ਦਿੱਲੀ ‘ਚ ਫਿਰ ਖ਼ਤਰੇ ਦੀ ਘੰਟੀ,ਇੱਕ ਅੱਤਵਾਦੀ ਕੀਤਾ ਗ੍ਰਿਫਤਾਰ

ਦਿੱਲੀ ਦੇ ਧੌਲਾਕੂਆਂ ‘ਚ ਦਿੱਲੀ ਪੁਲਿਸ ਨੇ ਇੱਕ ਆਂਤਕਵਾਦੀ ਨੂੰ ਗ੍ਰਿਫਤਾਰ ਕੀਤਾ

Published

on

ਦਿੱਲੀ ਵਿੱਚ ਅੱਤਵਾਦੀਆਂ ਦਾ ਆਗਮਨ 

ਰਾਜਧਾਨੀ ਤੇ ਛਾ ਰਹੇ ਨੇ ਖਤਰੇ ਦੇ ਬੱਦਲ 
ਦਿੱਲੀ ਪੁਲਿਸ ਸਪੈਸ਼ਲ ਸੈਲ ਟੀਮ ਨਾਲ ਮੁੱਠਭੇੜ
ਅੱਤਵਾਦੀ ਤੋਂ ਬੰਬ ਵਿਸਫੋਟ ਸਮੱਗਰੀ ਵੀ ਬਰਾਮਦ 

ਦਿੱਲੀ,22 ਅਗਸਤ: ਦਿੱਲੀ ਭਾਰਤ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਚਰਚਾ ਦਾ ਵਿਸ਼ਾ ਵੀ ਬਣੀ ਰਹਿੰਦੀ ਹੈ। ਹੁਣੇ-ਹੁਣੇ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ,ਦਿੱਲੀ ਦੇ ਧੌਲਾਕੂਆਂ ‘ਚ ਦਿੱਲੀ ਪੁਲਿਸ ਨੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ ,ਦਿੱਲੀ ਪੁਲਿਸ ਸਪੈਸ਼ਲ ਸੈਲ ਟੀਮ ਨਾਲ ਮੁੱਠਭੇੜ ਦੇ ਬਾਅਦ ਇਸ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਤੋਂ ਬੰਬ ਵਿਸਫੋਟ ਸਮੱਗਰੀ ਵੀ ਬਰਾਮਦ ਹੋਈ ਹੈ। ਪੁਲਿਸ ਇਸਦੀ ਜਾਂਚ ਕਰ ਰਹੀ ਹੈ ਕਿ ਇਹ ਅੱਤਵਾਦੀ ਦਿੱਲੀ ਕਿਸ ਉਦੇਸ਼ ਨਾਲ ਆਇਆ ਸੀ,ਸਪੈਸ਼ਲ ਸ਼ੈਲ ਨੇ ਧੌਲਕੂਆਂ ਵਿੱਚ ਮੁੱਠਭੇੜ ਦੌਰਾਨ ਇਸ  ISIS ਅਪ੍ਰੇਟਿਵ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 
ਦਿੱਲੀ ਵਿੱਚ 15 ਅਗਸਤ ਨੂੰ ਅੱਤਵਾਦੀ ਹਮਲੇ ਦੀ ਚੇਤਾਵਨੀ ਸੁਰੱਖਿਆ ਬਲਾਂ ਨੂੰ ਦਿੱਤੀ ਗਈ ਸੀ। ਇਸਦੇ ਬਾਅਦ ਦਿੱਲੀ ਪੁਲਿਸ ਸੁਚੇਤ ਹੋ ਗਈ ਸੀ,ਪੁਲਿਸ ਨੇ ਖੁਫੀਆ ਸੂਚਨਾ ਦੇ ਅਧਾਰ ਤੇ ਤੜਕੇ ਕਾਰਵਾਈ ਕੀਤੀ ਅਤੇ ਪਲੋਇਸ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਜਿਸ ਦੌਰਾਨਅੱਤਵਾਦੀ ਤੋਂ ਬੰਬ ਵਿਸਫੋਟ ਸਮੱਗਰੀ ਵੀ ਬਰਾਮਦ  ਕਰ ਲਿਆ। ਸੂਤਰਾਂ ਅਨੁਸਾਰ ਪੁਲਿਸ ਹੋਰ ਵੀ ਅੱਤਵਾਦੀਆਂ ਦੀ ਤਲਾਸ਼ ਕਰ ਰਹੀ ਹੈ।