Uncategorized
15 ਮਈ ਤਕ ਦੇਸ਼ ਭਰ ਦੀਆਂ ਕਈ ਸੈਰ-ਸਪਾਟੇ ਤੇ 3,693 ਯਾਦਗਾਰਾਂ ਬੰਦ
ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਇਸ ਲਈ ਇਸਦੇ ਵੱਧਦੇ ਅਸਰ ਨੂੰ ਦੇਖਦੇ ਹੋਏ ਕਈ ਥਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਹੋਲੀ ਹੋਲੀ ਸਾਰੀਆਂ ਯਾਦਗਾਰਾਂ ਦੀ ਤਾਲਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਜਾਣਕਾਰੀ ਅਨੁਸਾਰ ਕੇਂਦਰੀ ਸੰਸਕ੍ਰਿਤੀ ਮੰਤਰਾਲੇ ਨੇ ਇਸ ਨਾਲ ਜੁੜੇ ਕਈ ਫੈਸਲੇ ਲਏ ਹਨ। ਜਿਸ ‘ਚ ਤਾਜ ਮਹਿਲ ਸਮੇਤ ਏਐੱਸਆਈ ਨਾਲ ਜੁੜੀਆਂ ਦੇਸ਼ ਭਰ ਦੀਆਂ 3,600 ਤੋਂ ਜ਼ਿਆਦਾ ਯਾਦਗਾਰਾਂ ਨੂੰ ਫੌਰੀ ਤੌਰ ਤੇ ਬੰਦ ਕਰਨ ਦੀ ਐਲਾਨ ਕੀਤਾ ਹੈ। ਨਾਲ ਹੀ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਸ਼ਹਿਰਾਂ ‘ਚ ਮੌਜੂਦ ਕਰੀਬ 50 ਰਾਸ਼ਟਰੀ ਨੂੰ ਵੀ ਸੈਲਾਨੀਆਂ ਦੀ ਆਵਾਜਾਈ ਲਈ ਤੁਰੰਤ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ।
ਦੇਸ਼ ਦੀਆਂ ਇਹ ਥਾਵਾਂ ਤੇ 3,693 ਯਾਦਗਾਰਾਂ 15 ਮਈ ਤਕ ਬੰਦ ਰਹਿਣਗੀਆਂ। ਕਿਉਂਕਿ ਕੋਰੋਨਾ ਮਹਾਮਾਰੀ ਬਹੁਤ ਜ਼ਿਆਦਾ ਫੈਲ ਗਈ ਹੈ ਇਸ ਲਈ ਅਗਰ ਇਹ ਸਭ ਖੁਲਾ ਰਹੇਗਾ ਤਾਂ ਭੀੜ ਵੱਧਦੇਗੀ ਜਿਸ ਨਾਲ ਕੋਰੋਨਾ ਦੀ ਲਹਿਰ ਹੋਰ ਵੀ ਤੇਜ਼ੀ ਨਾਲ ਵੱਧਦੀ ਰਹੇਗੀ। ਪਰ ਸਰਕਾਰ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਤੇ ਪੂਜਾ ਚੱਲ ਰਹੀ ਹੁੰਦੀ ਹੈ ਤਾਂ ਉਹ ਜਾਰੀ ਰਹੇਗੀ। ਦੇਸ਼ ‘ਚ ਕੁਲ ਮਿਲਾ ਕੇ 3,963 ਯਾਦਗਾਰਾਂ ਹਨ, ਜਿਸ ‘ਚੋਂ 174 ਸਿਰਫ਼ ਦਿੱਲੀ ‘ਚ ਹਨ। ਜਾਣਕਾਰੀ ਅਨੁਸਾਰ ਦੇਸ਼ ਭਰ ‘ਚ 143 ਯਾਦਗਾਰਾਂ ‘ਚ ਟਿਕਟ ਲਗਦੀ ਹੈ। ਇਸ ਦੌਰਾਨ ਦਿੱਲੀ ‘ਚ 11 ਯਾਦਗਾਰਾਂ ਸ਼ਾਮਲ ਹਨ। ਦੱਸਣਯੋਗ ਹੈ ਕਿ ਦਿੱਲੀ ‘ਚ ਜਿਹੜੀਆਂ ਵੀ ‘ਟਿਕਟ ਵਾਲੀਆਂ ਯਾਦਗਾਰਾਂ ਸ਼ਾਮਲ ਹਨ। ਉਨ੍ਹਾਂ ਵਿਚ ਵਿਸ਼ਵ ਧਰੋਹਰ ਲਾਲ ਕਿਲ੍ਹਾ, ਕੁਤੁਬਮੀਨਾਰ, ਹੁਮਾਯੂੰ ਦਾ ਮਕਬਰਾ ਸਮੇਤ ਕੌਮੀ ਯਾਦਗਾਰਾਂ ਪੁਰਾਣਾ ਕਿਲ੍ਹਾ, ਖਾਨ-ਏ-ਖਾਨਾ ਦਾ ਮਕਬਰਾ, ਕੋਟਲਾ ਫਿਰੋਜ਼ਸ਼ਾਹ, ਜੰਤਰ ਮੰਤਰ, ਸਫਦਰਜੰਗ ਦਾ ਮਕਬਰਾ, ਹੌਜਖਾਸ ਕੰਪਲੈਕਸ ਤੇ ਤੁਗਲਕਾਬਾਦ ਦਾ ਕਿਲ੍ਹਾ ਆਦਿ ਸ਼ਾਮਲ ਹਨ। ਜਦ ਲਾਕਡਾਊਨ ਤੋਂ ਪਹਿਲਾ ਸਾਲ ਸੀ ਤਾਂ 2019 ਤਕ ਯਾਦਗਾਰਾਂ ‘ਚ ਹਰ ਸਾਲ ਲੱਖਾਂ ਸੈਲਾਨੀ ਪਹੁੰਚਦੇ ਰਹੇ ਹਨ।
ਪ੍ਰਹਲਾਦ ਸਿੰਘ ਪਟੇਲ ਜੋ ਕਿ ਕੇਂਦਰੀ ਸੰਸਕ੍ਰਿਤੀ ਮੰਤਰੀ ਹਨ ਉਨ੍ਹਾਂ ਨੇ ਟਵੀਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਕਿ ਕੋਰੋਨਾ ਦੀ ਰਫ਼ਤਾਰ ਜਿਸ ਨਾਲ ਤੇਜ਼ੀ ਨਾਲ ਵੱਧ ਰਹੀ ਹੈ ਇਸ ਲਈ ਸਾਰੇ ਸੈਰ ਸਪਾਟੇ ਵਾਲੇ ਸਥਾਨਾਂ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ। ਪਹਿਲੀ ਕੋਰੋਨਾ ਲਹਿਰ ਤੋਂ ਬਾਅਦ ਸਾਰਿਆਂ ਸੈਰ ਸਪਾਟੇ ਵਾਲੀਆਂ ਥਾਵਾਂ ਕਿਸੇ ਨਾ ਕਿਸੇ ਤਰ੍ਹਾਂ ਚਲ ਰਹੀਆਂ ਹਨ। ਇਸ ਦੌਰਾਨ ਅਵਾਜਾਈ ਵੀ ਸ਼ੁਰੂ ਹੋ ਗਈ ਹੈ। ਪਰ ਹੁਣ ਕੋਰੋਨਾ ਦੀ ਦੂਜੀ ਲਹਿਰ ਆਉਣ ਨਾਲ ਫਿਰ ਖ਼ਰਾਬ ਹੋ ਗਏ ਹਨ। ਇਸ ਲਈ ਫਿਰ ਦੇਸ਼ ਭਰ ‘ਚ ਕੋਰੋਨਾ ਦੀ ਦੂਜੀ ਲਹਿਰ ਆਉਣ ਨਾਲ ਸਾਰੀਆ ਸੈਰ ਸਪਾਟੇ ਵਾਲੀਆ ਥਾਵਾਂ ਬੰਦ ਕਰ ਦਿੱਤੀਆ ਗਈਆ ਹਨ।