News
ਕੈਪਟਨ ਦੇ ਜਨਮ ਦਿਨ ਦੀਆਂ ਵਧਾਈਆਂ ਨੇ ਖੜੇ ਕੀਤੇ ਸਵਾਲ

ਮੱਧ ਪ੍ਰਦੇਸ਼ ‘ਚ ਕਾਂਗਰਸ ਦੀ ਸਰਕਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਕਮਲ ਨਾਥ ਸਰਕਾਰ ਦੇ ਵੱਡੇ ਥੰਮ ਜਯੋਤੀਰਾਓ ਦਿਆ ਸਿੰਦੀਆਂ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਸਿਆਸਤ ‘ਚ ਨਵੀਂ ਹਲਚਲ ਪੈਦਾ ਕਰ ਦਿੱਤੀ।

ਅਜਿਹੇ ‘ਚ ਪੰਜਾਬ ਦੇ ਮੁੱਖੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਨੇ ਟਵੀਟ ਦੇ ਜ਼ਰੀਏ ਵਧਾਈਆਂ ਦੇ ਕੇ ਹੁਣ ਪੰਜਾਬ ਦੀ ਸਿਆਸਤ ‘ਚ ਵੀ ਹਲਚਲ ਪੈਦਾ ਕਰਨ ਦੇ ਸੰਕੇਤ ਦੇ ਦਿੱਤੇ ਹਨ।

ਜਿਸਦੇ ਕੁਝ ਸਮੇਂ ਬਾਅਦ ਰਾਹੁਲ ਗਾਂਧੀ ਨੇ ਟਵੀਟਰ ਤੇ ਵਧਾਈ ਦਿੱਤੀ।

ਮੱਧ ਪ੍ਰਦੇਸ਼ ‘ਚ ਕਾਂਗਰਸ ਦੀ ਸਰਕਾਰ ਇਸ ਵੇਲੇ ਵੱਡੀ ਮੁਸ਼ਕਿਲ ‘ਚ ਦਿਖਾਈ ਦੇ ਰਹੀ ਕਿਉਂਕਿ ਕਾਂਗਰਸੀ ਵਿਧਾਇਕਾਂ ਦਾ ਵੱਡਾ ਹਜੂਮ ਭਾਜਪਾ ਦੇ ਸੰਪਰਕ ‘ਚ ਆ ਰਿਹਾ ਏ।ਅਜਿਹੇ ਰਾਜਨਾਥ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ‘ਤੇ ਵਧਾਈ ਦੇਣਾ ਪੰਜਾਬ ਦੀ ਸਿਆਸਤ ਦੇ ਥੰਮਾਂ ਨੂੰ ਡੇਗਣ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਭਾਵੇਂ ਕਿ ਇਹ ਵਧਾਈਆਂ ਸ਼ਿਸ਼ਟਾਚਾਰ ਦੇ ਤੌਰ ‘ਤੇ ਦਿੱਤੀਆਂ ਗਈਆਂ ਹੋਣ।
ਭਾਜਪਾ ਵੱਲੋਂ ਵਧਾਈ ਦੇਣ ‘ਚ ਬਾਜ਼ੀ ਮਾਰਨ ਤੋਂ ਬਾਅਦ ਇਸਦੇ ਕਈ ਅਰਥ ਕੱਢੇ ਜਾ ਰਹੇ ਹਨ। ਅਜਿਹੇ ਮੌਕੇ ਵਧਾਈਆਂ ਵੱਡੇ ਸਵਾਲ ਖੜੇ ਕਰ ਰਹੀਆਂ ਹਨ। ਇਸਦਾ ਅਰਥ ਮੱਧ ਪ੍ਰਦੇਸ਼ ‘ਚ ਲੱਗੀ ਅੱਗ ਦਾ ਸੇਕ ਪੰਜਾਬ ਵੱਲ ਪਹੁੰਚਦਾ ਮੰਨਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਬੇਹੱਦ ਪਤਲੀ ਹੋਈ ਪਈ ਹੈ।

ਕਾਂਗਰਸ ਹੁਣ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ‘ਚ ਕੋਈ ਵੱਡਾ ਅਹੁਦਾ ਦੇਣ ਦੀ ਤਿਆਰੀ ‘ਚ ਵੀ ਏ।ਲੰਘੇ ਦਿਨੀਂ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈਕਮਾਨ ‘ਚ ਸੋਨੀਆ ਗਾਂਧੀ ਨੂੰ ਮਿਲੇ।ਹੁਣ ਵੇਖਣਾ ਇਹ ਹੋਏਗਾ ਕਿ ਪੰਜਾਬ ‘ਚ ਕਾਂਗਰਸ ਦਾ ਅਕਸ ਬਚਾਉਣ ਲਈ ਹੁਣ ਹਾਈਕਮਾਨ ਦਾ ਅਗਲਾ ਕਦਮ ਕੀ ਹੋਏਗਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ‘ਤੇ ਇਸ ਵਾਰ ਇਹ ਵਧਾਈਆਂ ਪੰਜਾਬ ਦੀ ਸਿਆਸਤ ਉਥਲ-ਪੁਥਲ ਤਾਂ ਨਹੀਂ ਕਰਨ ਜਾ ਰਹੀਆਂ। ਨੇ।