Corona Virus
ਅੰਮ੍ਰਿਤ ਮਾਨ ਦੇ ਗੀਤ ਨੂੰ ਲੈ ਕੇ ਉਹਨਾਂ ਤੇ ਪਰਚਾ ਵੀ ਦਰਜ

ਚੰਡੀਗੜ੍ਹ , 8 ਮਈ (ਬਲਜੀਤ ਮਰਵਾਹਾ ) : ਕੋਈ ਵੇਲਾ ਸੀ ਜਦੋਂ ਗਾਇਕ ਅਜਿਹੇ ਗੀਤ ਗਾਉਂਦੇ ਸਨ ਜਦੋਂ ਉਹਨਾਂ ਦੇ ਗਾਏ ਗੀਤਾਂ ਦੇ ਬੋਲ ਸਮਾਜ ਨੂੰ ਸਾਰਥਕਸੁਨੇਹਾ ਦਿੰਦੇ ਸਨ , ਪਰ ਹੁਣ ਬੀਤੇ ਇੱਕ ਦਹਾਕੇ ਤੋਂ ਇਹ ਦੌਰ ਤਾ ਲੱਗਭਗ ਮੁੱਕ ਹੀ ਗਿਆ ਹੈ । ਖਾਸਕਰ ਪੰਜਾਬੀ ਗੀਤ ਸੰਗੀਤ ਦੀ ਗੱਲ ਕਰੀਏ ਤਾ ਇਹਨਾਂਦੀ ਕੁੱਲ ਆਲਮ ਵਿੱਚ ਜੋ ਪਹਿਚਾਣ ਸੀ ਉਸ ਨੂੰ ਨਵੇਂ ਜੰਮੇ ਕੁਝ ਅਖੌਤੀ ਗਾਇਕਾਂ ਨੇ ਢਾਹ ਲੈ ਕੇ ਰੱਖ ਦਿੱਤੀ ਹੈ । ਨਵੀਂ ਪੀੜੀ ਨੂੰ ਵੀ ਬੇਹੁਦੇ ਗੀਤ ਦੇ ਕੇ ਕੁਰਾਹੇਪਾ ਦਿੱਤਾ ਹੈ ।
ਸਿੱਧੂ ਮੂਸੇ ਵਾਲਾ , ਕਰਨ ਔਜਲਾ , ਐਲੀ ਮਾਂਗਟ , ਸਿੰਘਾ ਇਸ ਦੀ ਵੱਡੀਆਂ ਉਦਹਾਰਣਾਂ ਹਨ। ਇਹਨਾਂ ਸਭ ਗਾਇਕਾਂ ਵਿੱਚ ਇੱਕ ਸਮਾਨਤਾ ਇਹ ਹੈ ਕਿ ਜਿੱਥੇਇਹਨਾਂ ਦੇ ਗੀਤਾਂ ਵਿੱਚ ਸੱਭਿਆਚਾਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਹੈ , ਉੱਥੇ ਹੀ ਇਹ ਸਭ ਆਪਣੇ ਆਏ ਦਿਨ ਹੁੰਦੇ ਵਿਵਾਦਾਂ ਕਰਕੇ ਸੁਰਖਿਆ ਵਿੱਚ ਰਹਿੰਦੇਹਨ।
ਸਿੱਧੂ ਮੂਸੇ ਵਾਲਾ ਗੋਲੀਆਂ ਚਲਾਉਣ ਕਰਕੇ , ਕਰਨ ਔਜਲਾ ਵੀ ਇਸ ਕੰਮ ਤੋਂ ਇਲਾਵਾ ਟ੍ਰੈਫਿਕ ਨਿਯਮ ਤੋੜਨ , ਐਲੀ ਮਾਂਗਟ ਗਾਇਕ ਰੰਮੀ ਰੰਧਾਵਾ ਨਾਲਲੜਨ ਅਤੇ ਸਿੰਘਾ ਪੱਤਰਕਾਰਾਂ ਨਾਲ ਲੜਾਈ ਕਰਨ ਨੂੰ ਲੈ ਕੇ ਚਰਚਾ ਵਿੱਚ ਆਏ ।
ਹੁਣ ਗੱਲ ਕਰਦੇ ਹਾਂ ਬੇਹੂਦਾ ਗੀਤ ਗਾਉਣ ਵਾਲਿਆਂ ਦੀ , ਇਸ ਲੜੀ ਵਿੱਚ ਅੰਮ੍ਰਿਤ ਮਾਨ ਦੇ ਗੀਤ ਮੈਂ ਤੇ ਮੇਰੀ ਰਫ਼ਲ ਰਕਾਨੇ ਕੌਮਬੀਨੇਸ਼ਨ ਚੋਟੀ ਦਾ ਨੂੰ ਲੈ ਕੇਉਹਨਾਂ ਤੇ ਪਰਚਾ ਵੀ ਦਰਜ ਹੋਇਆ । ਅਜਿਹੇ ਕਈ ਹਨ ਜਿਹਨਾਂ ਨੇ ਆਪਣਾ ਨਾਮ ਇਸ ਤਰਾਂ ਗੀਤ ਗਾਉਣ ਕਰਕੇ ਪੁਲਿਸ ਰਿਕਾਰਡ ਵਿੱਚ ਦਰਜ ਕਰਾਉਣਾਪਿਆ ।
ਵੈਸੇ ਉਸ ਸੂਬੇ ਵਿੱਚ ਅਜਿਹਾ ਹੋਣਾ ਸੁਭਾਵਿਕ ਹੈ ਜਿੱਥੇ ਦੇ ਰਾਜ ਗਾਇਕ ਹੰਸ ਰਾਜ ਹੰਸ ਦਾ ਸਪੁੱਤਰ ਨਵਰਾਜ ਹੰਸ ਤੇਰੇ ਸਾਹਮਣੇ ਬਿਠਾ ਕੇ ਗੋਲੀ ਮਾਰ ਦਿੰਦੇਹਾਂ ਅਤੇ ਘੈਂਟ ਜਿਹਾ ਮੁੰਡਾ ਜੈਕਣ ਜੀ ਭਾਲਦਾ ਵਰਗੇ ਗੀਤ ਗਾਉਂਦਾ ਹੋਵੇ । ਜਦੋਂ ਗਾਇਕਾਂ ਨੂੰ ਐਸੇ ਗਾਣੇ ਗਾਉਣ ਦੀ ਵਜ੍ਹਾ ਪੁੱਛੀ ਜਾਂਦੀ ਹੈ ਤਾ ਉਹ ਸਮੇਂ ਦੀ ਮੰਗਹੈ ਇਸ ਦਾ ਜਵਾਬ ਦਿੰਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਤਰਾਂ ਦੌਰ ਜੋ ਸੱਭਿਆਚਾਰ ਦੇ ਪਤਨ ਦੀ ਸ਼ਰੂਆਤ ਹੈ ਨੂੰ ਬਨ ਲਾਇਆ ਜਾਵੇ ।