Uncategorized
ਟਿਕਟਾਕ ਬੈਨ ‘ਤੇ ਐਮੀ ਵਿਰਕ ਨੇ ਲੋਕਾਂ ਨੂੰ ਦਿੱਤਾ ਸੁਨੇਹਾ

ਨਵੀਂ ਦਿੱਲੀ, 30 ਜੂਨ: ਭਾਰਤ ਵਿਚ ਚੀਨੀ ਐਪ ਟਿਕ-ਟਾਕ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਭਾਰਤ ‘ਚ ਕੋਈ ਵੀ ਨਵਾਂ ਉਸੇ ਜਿਸਦੇ ਮੋਬਾਈਲ ਦੇ ਵਿਚ ਇਹ ਐੱਪ ਨਹੀਂ ਉਹ ਹੁਣ ਐੱਪ ਡਾਉਣਲੋਡ ਨਹੀਂ ਕਰ ਸਕਣਗੇ। ਬੀਤੇ ਦਿਨ ਭਾਰਤ ਸਰਕਾਰ ਵੱਲੋਂ ਚੀਨ ਦੀਆਂ 59 ਐਪਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਿਨ੍ਹਾਂ ‘ਚੋਂ ਟਿਕ-ਟਾਕ ਭਾਰਤ ‘ਚ ਸਭ ਤੋਂ ਜ਼ਿਆਦਾ ਪਾਪੂਲਰ ਸੀ। ਜਿਸਦੇ ਨਾਲ ਹੀ ਭਾਰਤ ਵਿਚ ਟਿਕਟਾਕ ਨਾਲ ਬਣੇ ਸਟਾਰ ਵਿਚ ਗ਼ਮ ਦਾ ਮਾਹੌਲ ਹੈ। ਜਿਸਦੇ ਵਿਚ ਨੂਰ ਨਾਲ ਖਾਸ ਗੱਲ ਬਾਤ ਕੀਤੀ ਗਈ ਤਾ ਨੂਰ ਦੀ ਇਸ ਉਤੇ ਕਿਹਾ ਕਿ ਭਾਰਤ ਵਿਚ ਦੂਜੀ ਐੱਪ ਲਾਂਚ ਕੀਤੀ ਜਾਵੇ ਇਸਦੇ ਨਾਲ ਹੀ ਨੂਰ ਨੇ ਆਪਣੀ ਫੈਨਸ ਤੋਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਇੰਸਤਾ ਤੇ ਫ਼ੋੱਲੋ ਅਤੇ ਲਾਇਕ ਕਰੋ ਜਿਸਥੇ ਹੁਣ੍ਹ ਨੂਰ ਆਪਣੀ ਵੀਡੀਓ ਅਪਲੋਡ ਕਰੂਗਾ।
ਟਿਕਟਾਕ ਬੰਦ ਹੋਣ ਨਾਲ ਇਸ ਉਤੇ ਫ਼ਿਲਮੀ ਜਗਤ ਦੇ ਸਿਤਾਰਿਆਂ ਵਿਚ ਵੀ ਕੀਤੇ ਖੁਸ਼ੀ ਤੇ ਕੀਤੇ ਗ਼ਮ ਪਾਇਆ ਗਿਆ। ਟਿਕਟਾਕ ਤੇ ਆਪਣਾ ਟੈਲੇੰਟ ਦਿਖਾਉਣ ਵਾਲੇ ਲੋਕਾਂ ਨੂੰ ਪੰਜਾਬੀ ਜਗਤ ਦਾ ਸਿੰਗਰ, ਐਕਟਰ ਨੇ ਵੀਡੀਓ ਰਾਹੀਂ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨਿਰਾਸ਼ ਹੋਣ ਦੀ ਗੱਲ ਨਹੀਂ ਹੈ ਕਿਉਂਕਿ ਜੇਕਰ ਤੁਹਾਡੇ ਕੋਲ ਟੈਲੇੰਟ ਹੈ ਤਾਂ ਕੋਈ ਖੋਹ ਨਹੀਂ ਸਕਦਾ। ਬਾਲੀਵੁੱਡ ਐਕਟਰੈੱਸ ਨਿਯਾ ਸ਼ਰਮਾ ਨੇ ਬੈਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ਸਾਡੇ ਦੇਸ਼ ਨੂੰ ਬਚਾਉਣ ਲਈ ਸ਼ੁਕਰੀਆ। ਟਿਕਟਾਕ ਨਾਮ ਦਾ ਵਾਇਰਸ ਫਿਰ ਕਦੇ ਨਹੀਂ ਆਉਣਾ ਚਾਹੀਦਾ। ਐਕਟਰੈੱਸ ਕਾਮਿਆ ਪੰਜਾਬੀ ਨੇ ਆਪਣੀ ਪ੍ਰਤੀਕਿਰਿਆ ‘ਚ ਕਿਹਾ, ਬਹੁਤ ਚੰਗਾ ਹੋਇਆ, ਚੰਗੀ ਖ਼ਬਰ।’ ਕੁਸ਼ਲ ਟੰਡਨ ਨੇ ਬੈਨ ਕੀਤੀ ਗਈ ਐਪ ਦੀ ਲਿਸਟ ਸ਼ੇਅਰ ਕਰਦੇ ਹੋਏ ਲਿਖਿਆ, ਫਾਇਨਲੀ। ਇਸਤੋਂ ਇਲਾਵਾ ਅੰਮ੍ਰਿਤਾ ਰਾਓ, ਨਿਕਿਤਾ ਦੱਤਾ, ਦਿਸ਼ਾ ਪਰਮਾਰ ਆਦਿ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇਸਤੋਂ ਇਲਾਵਾ ਕਈ ਸਟਾਰਸ ਨੇ ਇਸ ਐਪ ਨੂੰ ਬੈਨ ਕਰਨ ਦਾ ਸਮਰਥਨ ਕੀਤਾ ਹੈ।