Connect with us

India

ਅੰਮ੍ਰਿਤ ਮਾਨ ਦੀ ਮਾਤਾ ਜੀ ਦਾ ਹੋਇਆ ਦੇਹਾਂਤ

Published

on

ਚੰਡੀਗੜ੍ਹ, 29 ਜੂਨ : ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੀ ਮਾਤਾ ਜੀ ਦਾ ਅੱਜ ਦੇਹਾਂਤ ਹੋ ਗਿਆ। ਦੱਸ ਦਈਏ ਕਿ ਉਹਨਾਂ ਦੀ ਮਾਤਾ ਜੀ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਇਸ ਗੱਲ ਦੀ ਜਾਣਕਾਰੀ ਖੁੱਦ ਅੰਮ੍ਰਿਤ ਮਾਨ ਦੇ ਸੋਸ਼ਲ ਮੀਡਿਆ ‘ਤੇ ਦਿੱਤੀ। ਉਹਨਾਂ ਨੇ ਆਪਣੇ ਮਾਂ ਦੇ ਨਾਲ ਇਕ ਪੋਸਟ ਸਾਂਝੀ ਕੀਤੀ। ਜਿਸ ਵਿੱਚ ਉਹਨਾਂ ਲਿਖਿਆ ਕਿ “ਚੰਗਾ ਮਾਂ ਐਨਾ ਹੀ ਸਫਰ ਸੀ” ਆਪਣਾ ਇਕੱਠਿਆਂ ਦਾ… ਹਰ ਜਨਮ ‘ਚ ਤੇਰਾ ਈ ਪੁੱਤ ਬਣ ਕੇ ਆਵਾਂ ਏਹੀ ਅਰਦਾਸ ਕਰਦਾ। ਕਿੰਨੇ ਹੀ ਸੁਪਨੇ ਅੱਜ ਤੇਰੇ ਨਾਲ ਈ ਚਲੇ ਗਏ। … ਤੇਰੇ ਪੁੱਤ ਨੂੰ ਲੋੜ ਸੀ ਤੇਰੀ, ਜਲਦੀ ਫੇਰ ਮਿਲਾਂਗੇ ਮਾਂ, ਸਾਰੀ ਉਮਰ ਤੇਰੇ ਦੱਸੇ ਰਾਹਾਂ ‘ਤੇ ਚੱਲਣ ਦੀ ਕੋਸ਼ਿਸ਼ ਕਰਾਂਗਾ ਅਤੇ ਮੈਂ ਖਾਣਾ ਟਾਈਮ ਸਿਰ ਖਾ ਲਿਆ ਕਰੂਗਾ, ਵਾਅਦਾ ਰਿਹਾ ਤੇਰੇ ਨਾਲ।”

ਅੰਮ੍ਰਿਤ ਮਾਨ ਆਪਣੀ ਮਾਤਾ ਜੀ ਨਾਲ ਬਹੁਤ ਪਿਆਰ ਕਰਦੇ ਸੀ, ਉਹਨਾਂ ਲਈ ਉਹਨਾਂ ਮਾਂ ਹੀ ਸਬ ਕੁਝ ਸੀ।

Continue Reading
Click to comment

Leave a Reply

Your email address will not be published. Required fields are marked *