Connect with us

Punjab

ਕਿਹੜੀ ਗੱਲ ਤੋਂ ਗਾਇਕ ਨਛੱਤਰ ਗਿੱਲ਼ ਦਾ ਚੜ੍ਹਿਆ ਪਾਰਾ? ਪੋਸਟ ਰਾਹੀਂ ਕਿਉਂ ਇਨ੍ਹਾਂ ਪੰਜਾਬੀ ਗਾਇਕਾਂ ਨੂੰ ਪਾਈ ਝਾੜ?

Published

on

ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ, ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਅਤੇ ਗਾਇਕ ਰੋਸ਼ਨ ਪ੍ਰਿੰਸ ਨੇ ਇੱਕ ਰਿਐਲਿਟੀ ਸ਼ੋਅ ਸ਼ੂਟ ਦੌਰਾਨ ਇੱਕ ਵੀਡੀਓ ਬਣਾਈ, ਇਸ ਵੀਡੀਓ ਨੂੰ ਗਾਇਕ ਨਛੱਤਰ ਗਿੱਲ ਨੇ ਸਿੱਧਾ ਹੀ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਅਤੇ ਤਿੰਨਾਂ ਗਾਇਕਾਂ ‘ਤੇ ਉਸ ਦੇ ਗੀਤ ਦਾ ਮਜ਼ਾਕ ਉਡਾਉਣ ਦਾ ਇਲਜ਼ਾਮ ਲਗਾਇਆ, ਤਿੰਨਾਂ ਨੇ ਬੈਕਗ੍ਰਾਊਂਡ ਵਿੱਚ ਨਛੱਤਰ ਗਿੱਲ ਦੇ ਇੱਕ ਉਦਾਸ ਗੀਤ ਨਾਲ ਇੱਕ ਰੀਲ ਬਣਾਈ ਸੀ।
ਦਰਅਸਲ ਇਸ ਰੀਲ ਵਿੱਚ ਦੇਖਿਆ ਗਿਆ ਹੈ ਕਿ ਨਛੱਤਰ ਗਿੱਲ ਦਾ ਇੱਕ ਪੁਰਾਣਾ ਗੀਤ “ਸਾਡੀ ਜਾਨ ਤੇ ਬਾਣੀ ਹੈ, ਤੇਰਾ ਹਾਸਾ ਹੋ ਗਿਆ” ਵਜਾਇਆ ਜਾ ਰਿਹਾ ਹੈ। ਵੀਡੀਓ ਦੇ ਸ਼ੁਰੂ ਅਤੇ ਵਿਚਕਾਰ ਉਹ ਗਾਇਕ ਦਾ ਲੰਬੇ-ਲੰਬੇ ਸੁਰ ਲਗਾ ਕੇ ਮਜ਼ਾਕ ਉਡਾ ਰਹੇ ਹਨ।

ਇਸ ਤੋਂ ਬਾਅਦ ਗਾਇਕ ਨਛੱਤਰ ਗਿੱਲ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਕੇ ਜਵਾਬ ਦਿੱਤਾ। ਪੋਸਟ ਵਿੱਚ ਗਾਇਕ ਨਛੱਤਰ ਗਿੱਲ ਨੇ ਲਿਖਿਆ:
“ਕਿਉਂ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਓ, ਤੁਸੀਂ ਸਾਰੇ ਮੇਰੇ ਤੋਂ ਵੱਡੇ ਅਤੇ ਸੁਰੀਲੇ ਕਲਾਕਾਰ ਹੋ ਮੰਨ ਲਿਆ। ਪਰ ਮੈਂ ਤੁਹਾਡੇ ਵੱਡਿਆਂ ਦੀ ਬਹੁਤ ਜ਼ਿਆਦਾ ਇੱਜ਼ਤ ਅਤੇ ਸਤਿਕਾਰ ਕਰਦਾ ਅਤੇ ਉਨ੍ਹਾਂ ਵੱਲੋਂ ਜੋ ਗਾਇਆ, ਉਹ ਤਾਂ ਹਮੇਸ਼ਾ ਸਾਰੀ ਦੁਨੀਆਂ ਯਾਦ ਕਰਦੀ ਹੈ। ਖੁਸ਼ ਰਹੋ, ਆਪਣੀ ਪੋਸਟ ਉਤੇ ਕਮੈਂਟਸ ਪੜ੍ਹ ਲਓ ਕਿੰਨੀ ਕੁ ਸ਼ਾਬਾਸ਼ ਮਿਲੀ ਤੁਹਾਨੂੰ…।”

ਦੂਜੇ ਪਾਸੇ ਹੁਣ ਨਛੱਤਰ ਗਿੱਲ ਨੂੰ ਉਸਦੇ ਫੈਨਜ਼ ਤੋਂ ਸਮਰਥਨ ਮਿਲਿਆ, ਜਿੰਨ੍ਹਾਂ ਨੇ ਤਿੰਨਾਂ ਕਲਾਕਾਰਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਟਿੱਪਣੀ ਕੀਤੀ ਅਤੇ ਟ੍ਰੋਲ ਕੀਤਾ। ਫੈਨਜ਼ ਨੇ ਲਿਖਿਆ ਕਿ ਤਿੰਨਾਂ ਕੋਲ ਵਧੀਆ ਗਾਇਕੀ ਦੇ ਹੁਨਰ ਹਨ ਅਤੇ ਨਛੱਤਰ ਗਿੱਲ ਇੱਕ ਸ਼ਾਨਦਾਰ ਗਾਇਕ ਵੀ ਹੈ। ਮਾਸਟਰ ਸਲੀਮ, ਯੁਵਰਾਜ ਹੰਸ ਅਤੇ ਰੋਸ਼ਨ ਪ੍ਰਿੰਸ ਨੂੰ ਇਸ ਤਰੀਕੇ ਨਾਲ ਇੱਕ ਸਾਥੀ ਕਲਾਕਾਰ ਦਾ ਮਜ਼ਾਕ ਨਹੀਂ ਉਡਾਉਣ ਚਾਹੀਦਾ ਸੀ।