Connect with us

Punjab

ਪੰਜਾਬ ਸਕੱਤਰੇਤ ਨੂੰ ਬੰ.ਬ ਨਾਲ ਉਡਾਉਣ ਦੀ ਮਿਲੀ ਧ.ਮ.ਕੀ

Published

on

PUNJAB : ਚੰਡੀਗੜ੍ਹ ਦੇ ਸੈਕਟਰ 1 ਸਥਿਤ ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਇਹ ਧਮਕੀ ਈਮੇਲ ਰਾਹੀਂ ਦਿਤੀ ਗਈ ਹੈ ।

ਸੂਚਨਾ ਮਿਲਣ ‘ਤੇ, ਪੁਲਿਸ ਫੋਰਸ, ਫਾਇਰ ਬ੍ਰਿਗੇਡ ਅਤੇ ਬੰਬ ਨਿਰੋਧਕ ਦਸਤੇ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਸੁਰੱਖਿਆ ਏਜੰਸੀਆਂ ਨੇ ਸਕੱਤਰੇਤ ਦੇ ਅਹਾਤੇ ਨੂੰ ਘੇਰ ਲਿਆ ਅਤੇ ਸਾਵਧਾਨੀ ਵਜੋਂ ਅੰਦਰ ਮੌਜੂਦ ਕਰਮਚਾਰੀਆਂ ਅਤੇ ਹੋਰ ਲੋਕਾਂ ਨੂੰ ਬਾਹਰ ਕੱਢ ਲਿਆ। ਫਿਲਹਾਲ, ਪੂਰੇ ਅਹਾਤੇ ਵਿੱਚ ਪੂਰੀ ਤਰ੍ਹਾਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ, ਸਾਰੇ ਜ਼ਰੂਰੀ ਸੁਰੱਖਿਆ ਉਪਾਅ ਕੀਤੇ ਜਾ ਰਹੇ ਹਨ ਅਤੇ ਧਮਕੀ ਭਰੇ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।