Punjab
ਅੰਮ੍ਰਿਤਪਾਲ ਸਿੰਘ ਦੀ ਅਸ਼ਲੀਲ ਚੈਟ: “ਗਲੀ ਅਸੀ ਚੰਗੀਆ ਆਚਾਰੀ ਬੁਰੀਆਹ।।”
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀਆਂ ਪੁਲਿਸ ਨੂੰ ਟਿੰਡਰ ਤੋਂ ਮਿਲੀਆਂ ਅਸ਼ਲੀਲ ਚੈਟ ਨੇ ਉਸ ਵਿੱਚ ਵਿਸ਼ਵਾਸ ਰੱਖਦੇ ਨੌਜਵਾਨਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਹ ਸਭ ਮੰਨਣ ਲਈ ਮਨ ਨਹੀਂ ਮੰਨਦਾ ਪਰ ਹੈ ਇਹ ਸਭ ਸੱਚ ਲੱਗਦਾ ਹੈ। ਹੁਣ ਤੱਕ ਮੈਂ ਖੁਦ ਵੀ ਅੰਮ੍ਰਿਤਪਾਲ ਸਿੰਘ ਲਈ ਆਪਣੇ ਮਨ ਵਿੱਚ ਸਤਿਕਾਰ ਰੱਖਦਾ ਸੀ। ਉਸਦੀਆਂ ਸ਼ੋਸ਼ਲ ਮੀਡੀਆ ਉੱਪਰ ਇੰਟਰਵਿਊ ਸੁਣੀਆਂ ਬਹੁਤ ਵਧੀਆ ਬੋਲਦਾ ਹੈ।ਗੁਰੂ ਨਾਨਕ ਸਾਹਿਬ ਵੱਲੋਂ ਸਿਰੀਰਾਗ ਕੀ ਵਾਰ ਵਿੱਚ ਕੀਤਾ ਫੁਰਮਾਨ,”ਗਲੀ ਅਸੀ ਚੰਗੀਆ ਆਚਾਰੀ ਬੁਰੀਆਹ।।” ਅਜਿਹੇ ਲੋਕਾਂ ਉੱਤੇ ਬਿਲਕੁੱਲ ਸਹੀ ਢੁਕਦਾ ਹੈ। ਜਦੋਂ ਸਰਕਾਰ ਨੇ ਚੋਣਾਂ ਜਿੱਤਣ ਦੇ ਬਾਵਜੂਦ ਉਸਨੂੰ ਰਿਹਾਅ ਨਹੀਂ ਕੀਤਾ ਸੀ ਤਾਂ ਇੱਕ ਚੈਨਲ ਨੂੰ ਦਿੱਤੀ ਇਟਰਵਿਊ ਵਿੱਚ ਮੈਂ ਅੰਮ੍ਰਿਤਪਾਲ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ।
ਸਾਡੀ ਸਿੱਖਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਅਸੀਂ ਕਿਸੇ ਵੀ ਗਰਮ ਖਿਆਲੀ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੇਖਣ ਲੱਗਦੇ ਹਾਂ। ਜਿਹੜਾ ਵੀ ਪੰਜਾਬ ਦੇ ਅਸਲ ਮਸਲਿਆਂ ਦੀ ਗੱਲ ਕਰਦਾ ਹੈ ਸਾਨੂੰ ਚੰਗਾ ਲੱਗਣ ਲੱਗਦਾ ਹੈ। ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਿੱਖ ਕੌਮ ਇਸ ਸਮੇਂ Learderless ਹੋ ਚੁੱਕੀ ਹੈ । ਕਦੇ ਪੰਜਾਬ ਦੇ ਮਸਲਿਆਂ ਦੀ ਵਕਾਲਤ ਕਰਦੇ ਰਹੇ ਅਕਾਲੀ ਲੀਡਰਾਂ ਨੂੰ ਅੱਜ ਦੀ ਸਿੱਖ ਨੌਜਵਾਨ ਪੀੜੀ ਨਕਾਰ ਚੁੱਕੀ। ਇਸਦਾ ਵੱਡਾ ਕਾਰਨ ਬਹਿਬਲ ਕਲਾਂ ਕਾਂਡ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਵੋਟਾਂ ਲਈ ਸਿਰਸੇ ਵਾਲੇ ਸਾਧ ਨੂੰ ਮੁਆਫ਼ੀ ਦੇਣੀ, ਉਹਦੀ ਬੇਹੂਦਾ ਫਿਲਮ ਚਲਵਾਉਣ ਵਿੱਚ ਮਦਦ ਕਰਨੀ, ਇਨ੍ਹਾਂ ਗੁਨਾਹਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਬੂਲ ਵੀ ਚੁੱਕੇ ਹਨ।
ਸਿੱਖਾਂ ਤੇ ਪੰਜਾਬ ਦੀਆਂ ਲਟਕਦੀਆਂ ਮੰਗਾਂ ਜਿਨ੍ਹਾਂ ਲਈ ਅਕਾਲੀ ਦਲ ਮੋਰਚੇ ਲਗਾਉਂਦਾ ਰਿਹਾ। ਪੰਥ ਖ਼ਤਰੇ ਵਿੱਚ ਦੀਆਂ ਗੱਲਾਂ ਕਰਕੇ ਅਕਾਲੀ ਆਗੂਆਂ ਨੇ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਜਿਸ ਕਾਰਨ ਅਸੀਂ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਮਰਵਾ ਚੁੱਕੇ ਹਾਂ। ਅਕਾਲੀ ਆਗੂ ਉਨ੍ਹਾਂ ਸਭ ਮੰਗਾਂ ਨੂੰ ਭੁੱਲ ਗਏ ਹਨ ,ਨਾ ਤਾਂ ਆਨੰਦਪੁਰ ਸਾਹਿਬ ਦਾ ਮਤਾ ਮੰਨਿਆ ਗਿਆ, ਨਾ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਮਿਲਿਆ, ਨਾ ਚੰਡੀਗੜ੍ਹ ਪੰਜਾਬ ਨੂੰ ਮਿਲਿਆ ਅਤੇ ਨਾ ਹੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲੇ। ਕੁਰਸੀਆਂ ਮਿਲਦਿਆਂ ਹੀ ਅਕਾਲੀ ਦਲ ਦੇ ਆਗੂ ਸਾਰੇ ਮਸਲੇ ਭੁੱਲ ਜਾਂਦੇ ਰਹੇ। ਇਸ ਕਰਕੇ ਸਿੱਖ ਨੌਜਵਾਨ ਇਨ੍ਹਾਂ ਸਿੱਖ ਲੀਡਰਾਂ ਨੂੰ ਆਪਣੇ ਲੀਡਰ ਮੰਨਣ ਤੋਂ ਇਨਕਾਰੀ ਹੋ ਗਏ ਹਨ। ਉਨ੍ਹਾਂ ਨੂੰ ਨਵੇਂ ਤੇ ਦਮਦਾਰ ਸਿੱਖ ਲੀਡਰ ਦੀ ਭਾਲ ਹੈ। ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਕੋਈ ਵੀ ਵਿਅਕਤੀ ਥੋੜਾ ਜਿਹਾ ਗਰਮ ਭਾਸ਼ਣ ਕਰਨਾ ਸਿੱਖ ਲੈਂਦਾ ਹੈ ਤੇ ਨਕਾਬ ਪਹਿਨਣ ਕੇ ਭਿੰਡਰਾਂਵਾਲਿਆਂ ਦੀ ਰੀਸ ਕਰਨ ਲੱਗਦਾ ਹੈ ਤਾਂ ਅਸੀਂ ਭਾਵਨਾਵਾਂ ਵਿੱਚ ਵਹਿ ਕੇ ਉਹਦੇ ਮੁਰੀਦ ਹੋ ਜਾਂਦੇ ਹਾਂ।
ਇਹੀ ਕੁੱਝ ਕੀਤਾ ਅੰਮ੍ਰਿਤਪਾਲ ਸਿੰਘ ਨੇ ਘੋਨੇ ਮੋਨੇ ਨੇ ਕੇਸ ਰੱਖੇ ਸੰਤਾਂ ਵਰਗੇ ਕੱਪੜੇ ਪਾ ਕੇ, ਗਰਮ ਗਰਮ ਭਾਸ਼ਣ ਕਰਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਮਗਰ ਲਗਾ ਲਿਆ। ਨੌਜਵਾਨਾਂ ਨੇ ਉਹਦੇ ਭਾਸ਼ਣ ਤੋਂ ਭਾਵੁਕ ਹੋ ਕੇ ਥਾਣੇ ਤੱਕ ‘ਤੇ ਹਮਲਾ ਕਰ ਦਿੱਤਾ ਤੇ ਇਸ ਬੰਦੇ ਕਰਕੇ ਜੇਲ੍ਹ ਵਿੱਚ ਬੈਠੇ ਹਨ।ਲੋਕਾਂ ਨੇ ਉਸਨੂੰ ਲੋਕ ਸਭਾ ਚੋਣਾਂ ਦੌਰਾਨ ਜੇਲ੍ਹ ਵਿੱਚੋਂ ਹੀ ਭਾਰੀ ਬਹੁਮਤ ਨਾਲ ਜਿਤਾਇਆ। ਹੁਣ ਟਿੰਡਰ ਵੱਲੋਂ ਮਿਲੀ ਚੈਟ ਪਿੱਛੋਂ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿੱਚ ਨਿਰਾਸ਼ਾ ਹੈ। ਇਹ ਚੈਟ ਸੱਚ ਹੈ ਜਾਂ ਝੂਠ ਹੈ ਅਸੀਂ ਇਸਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਅੱਜ ਕੱਲ੍ਹ AI ਦਾ ਯੁੱਗ ਹੈ ਕੁੱਝ ਵੀ fake ਬਣਾਇਆ ਜਾ ਸਕਦਾ ਹੈ ਲੇਕਿਨ ਜੇਕਰ ਇਹ ਸੱਚ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਲੱਗ ਰਿਹਾ ਹੈ ਤਾਂ ਅਸੀਂ ਵਿਅਕਤੀ ਨੂੰ ਪਛਾਣਨ ਵਿੱਚ ਗਲਤੀ ਕਰਦੇ ਹਾਂ। ਨੌਜਵਾਨ ਵੀਰੋ ਗੁੰਮਰਾਹ ਨਾ ਹੋਇਆ ਕਰੋ। ਪਹਿਲਾਂ ਅਕਾਲੀਆਂ ਨੇ ਨੌਜਵਾਨਾਂ ਨੂੰ Emotional Blackmail ਕਰਕੇ ਉਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਫੜਾਏ ਤੇ ਹੁਣ ਕੋਈ ਵੀ ਆ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਂਗ ਬੋਲਣ ਲੱਗਦਾ ਹੈ ਤਾਂ ਅਸੀਂ ਬਿਨਾਂ ਸੱਚ ਜਾਣੇ ਉਸਦੇ ਪਿੱਛੇ ਲੱਗ ਜਾਂਦੇ ਹਾਂ। ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮਸਲਿਆਂ ਦੀ ਗੱਲ ਕਰਨ ਵਾਲੇ ਅਤੇ ਮਸਲਿਆਂ ਨੂੰ ਹੱਲ ਕਰਵਾਉਣ ਵਾਲੀ ਲੀਡਰਸ਼ਿਪ ਦੀ ਲੋੜ ਹੈ। ਦੁਆ ਕਰਦੇ ਹਾਂ ਕਿ ਪੰਜਾਬ ਦੇ ਹਮਦਰਦ ਨੇਤਾ ਪੰਜਾਬ ਨੂੰ ਮਿਲ ਜਾਣ।
ਕੁਲਵੰਤ ਸਿੰਘ ਗੱਗੜਪੁਰੀ

