Connect with us

Uncategorized

ਅੰਮ੍ਰਿਤਸਰ: ਬੋਲੀਵੁੱਡ ਅਦਾਕਾਰ ਤੇ ਫਿਲਮੀ ਨਿਰਦੇਸ਼ਕ ਫਰਹਾ ਖਾਨ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

Published

on

ਅੰਮ੍ਰਿਤਸਰ  6 ਦਸੰਬਰ 2023: ਅੰਮ੍ਰਿਤਸਰ ਅੱਜ ਬੋਲੀਵੁੱਡ ਅਦਾਕਾਰ ਅਤੇ ਫਿਲਮੀ ਨਿਰਦੇਸ਼ਕ ਫਰਹਾ ਖਾਨ ਗੁਰੂ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੀ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਗੁਰਬਾਣੀ ਦਾ ਆਨੰਦ ਮਾਣਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਕਿਹਾ ਬੜੇ ਸਮੇਂ ਤੋਂ ਮੇਰਾ ਦਿਲ ਕਰ ਰਿਹਾ ਸੀ ਇਸ ਜਗ੍ਹਾ ਤੇ ਮੈਂ ਆਵਾਂ ਤੇ ਅੱਜ ਮੈਂ ਗੁਰੂ ਘਰ ਵਿੱਚ ਆਈ ਹਾਂ ਤੇ ਮੱਥਾ ਟੇਕਿਆ ਤੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਉਹਨਾਂ ਕਿਹਾ ਕਿ ਅੱਜ ਮੈਨੂੰ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲੀ ਹੈ ਉਹਨਾਂ ਕਿਹਾ ਕਿ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਸਾਲ ਚ ਇੱਕ ਵਾਰ ਇਸ ਜਗ੍ਹਾ ਤੇ ਜਰੂਰ ਆਵਾਂ।