Punjab
ਅੰਮ੍ਰਿਤਸਰ BSF ਨੇ ਵੱਡੀ ਕਾਮਯਾਬੀ ਕੀਤੀ ਹਾਸਿਲ

6 ਜਨਵਰੀ 2024: ਅੰਮ੍ਰਿਤਸਰ BSF ਨੇ ਵੱਡੀ ਕਾਮਯਾਬੀ ਕੀਤੀ ਹਾਸਿਲ ਕੀਤੀ ਹੈ| ਡਰੋਨ ਰਾਹੀਂ ਸੁੱਟੀ ਗਈ 3 ਕਿਲੋ 210 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਨੂੰ ਪੀਲੀ ਟੇਪ ਨਾਲ ਬੰਨ੍ਹਿਆ ਹੋਇਆ ਸੀ।ਹੈਰੋਇਨ ਦੀ ਇਹ ਖੇਪ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ਤੋਂ ਬਰਾਮਦ ਕੀਤੀ ਗਈ ਹੈ।ਬੀਐਸਐਫ ਨੇ ਹੈਰੋਇਨ ਦੇ ਨਾਲ ਦੋ ਮੋਬਾਈਲ ਫੋਨ ਅਤੇ ਇੱਕ ਪੇਂਟ ਵੀ ਬਰਾਮਦ ਕੀਤਾ ਹੈ।ਬੀਐਸਐਫ ਨੇ ਇੱਕ ਬੈਗ ਵੀ ਬਰਾਮਦ ਕੀਤਾ ਹੈ ਜਿਸ ਉੱਤੇ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੀ ਫੋਟੋ ਛਪੀ ਹੋਈ ਹੈ।ਇਸ ਬੈਗ ਵਿੱਚ ਇਹ ਸਭ ਸੁੱਟਿਆ ਗਿਆ ਸੀ।ਬੀਐਸਐਫ ਨੂੰ ਸ਼ੱਕ ਹੈ ਕਿ ਇਸ ਹੀਰੋਇਨ ਦਾ ਖੇਤ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਹੈ।