Amritsar
ਅੰਮ੍ਰਿਤਸਰ ਪੁਲੀਸ ਨੂੰ ਲੁੱਟਾਂ ਖੋਹਾਂ ਤੇ ਚੋਰੀ ਦੇ ਮਾਮਲਿਆਂ ‘ਚ ਮਿਲੀ ਵੱਡੀ ਕਾਮਯਾਬੀ
ਉੱਥੇ ਹੀ ਪੁਲਿਸ ਨੇ ਚੋਰੀ ਦੇ ਮਾਮਲੇ ਦੇ ਵਿੱਚ ਦੋ ਮੋਟਰਸਾਈਕਲ ਚੋਰਾ ਨੂੰ ਕਾਬੂ ਕੀਤਾ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣੇ ਵਿੱਚ ਐਨਡੀਪੀਸੀ ਐਕਟ ਤੇ ਲੜਾਈ ਝਗੜਿਆਂ ਦੇ ਚਾਰ ਮਾਮਲੇ ਦਰਜ ਹਨ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਸਦਾ ਰਿਮਾਂਡ ਹਾਸਲ ਕਰ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
9 ਨਵੰਬਰ 2023 ( ਪੰਕਜ ਮੱਲ੍ਹੀ): ਅੰਮਿਤਸਰ ਮਾਨਯੋਗ ਪੁਲਿਸ ਕਮਿਸ਼ਨਰ ਨੋ ਨਿਹਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਰਣਜੀਤ ਐਵਨੂਓ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ। ਪੁਲਿਸ ਪਾਰਟੀ ਵੱਲੋਂ ਖੋਹਸ਼ੁਦਾ ਕਾਰ ਨੂੰ ਕੁਝ ਹੀ ਘੰਟਿਆ ਵਿੱਚ ਬ੍ਰਾਮਦ ਕਰਕੇ ਅਤੇ ਖੋਹ ਕਰਨ ਵਾਲਿਆ ਨੂੰ ਵੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਅੰਕੁਸ਼ ਸ਼ਰਮਾ ਵਾਸੀ ਵਰਦਾਨ ਗਾਰਡਨ, ਫਤਿਹਗੜ੍ਹ ਚੂੜੀਆ ਕੁਝ,ਅੰਮ੍ਰਿਤਸਰ ਦੇ ਬਿਆਨ ਪਰ ਮੁਕਦਮਾ ਦਰਜ ਹੋਇਆ ਕਿ ਉਹ ਕਪੜੇ ਦੀ ਦੁਕਾਨ ਕਰਮੋ ਡਿਊੜੀ, ਅੰਮ੍ਰਿਤਸਰ ਵਿੱਖੇ ਕੰਮ ਕਰਦਾ ਹੈ ਤੇ ਮਿਤੀ 05-11-2023 ਨੂੰ ਆਪਣੇ ਘਰ ਤੋਂ ਰੋਟੀ ਖਾਣ ਲਈ ਆਪਣੀ ਕਾਰ ਕੀਆ ਸੋਲਟੇਨ ਨੰਬਰ ਪੀ.ਬੀ. 02-ਈ.ਐਲ-3342 ਰੰਗ ਸਿਲਵਰ ਪਰ ਸਵਾਰ ਹੋ ਕੇ ਰਣਜੀਤ ਐਵੀਨਿਊ ਆਇਆ ਸੀ, ਜਿੱਥੇ ਸਮਾਂ ਕਰੀਬ 01:30 ਤੋਂ 01:45 ਪਰ ਇੱਕ ਰੈਸਟੋਰੈਂਟ ਈ- ਬਲਾਕ, ਰਣਜੀਤ ਐਵੀਨਿਊ, ਅੰਮ੍ਰਿਤਸਰ ਦੇ ਬਾਹਰ ਰੋਟੀ ਖਾ ਰਿਹਾ ਸੀ ਤਾਂ ਉਸਦੇ ਪਾਸ ਚਾਰ ਨੌਜਵਾਨ ਲੜਕੇ ਕਾਰ ਸਵਿਫਟ ਡਿਜ਼ਾਇਰ, ਜਿਸ ਤੇ ਦਿੱਲੀ ਨੰਬਰ ਲੱਗਾ ਸੀ ਪਰ ਸਵਾਰ ਹੋ ਕੇ ਆਏ ਤੇ ਉਸਦੇ ਨਾਲ ਗੱਲਾਂ ਕਰਨ ਲੱਗ ਪਏ ਤੇ ਜਦੋਂ ਮੁਦੱਈ, ਆਪਣੇ ਖਾਣੇ ਦਾ ਬਿੱਲ ਦੇਣ ਲਈ ਰੈਸਟੋਰੈਂਟ ਦੇ ਕਾਊਂਟਰ ਘਰ ਗਿਆ ਤੇ ਉਹ ਆਪਣੀ ਕਾਰ ਖੁਲੀ ਛੱਡ ਗਿਆ ਤੇ ਸੀ ਕਾਰ ਦੀ ਚਾਬੀ ਉਸਦੇ ਪਾਸ ਸੀ। ਜੋ ਲੜਕੇ ਉਸਦੀ ਕਾਰ ਭਜਾ ਕੇ ਲੈ ਗਏ, ਕਾਰ ਵਿੱਚ ਸੈਂਸਰ ਹੋਣ ਕਾਰਨ ਕਾਰ ਦਾ ਸਾਈਡਨ ਵੱਜਣ ਲੱਗਾ ਜਿਸ ਕਾਰਨ ਕਾਰ ਖੋਹਣ ਵਾਲੇ ਗੱਡੀ ਦੀ ਚਾਬੀ ਲੈਣ ਦੁਬਾਰਾ ਮੁਦਈ ਪਾਸ ਆਏ ਤੇ ਜੋ ਮੁਦੱਈ ਵੱਲੋਂ ਨਾ ਕਰਨ ਤੇ ਕਾਰ ਖੋਹ ਕਰਨ ਵਾਲੇ ਲੜਕਿਆਂ ਨੇ ਮੁਦੱਈ ਦੀ ਮਾਰਕੁੱਟ ਕੀਤੀ ਤੇ ਕਾਰ ਦੀ ਚਾਬੀ ਖੋਹ ਕੇ ਗੱਡੀ ਨੂੰ ਫਿਰ ਭੱਜਾ ਕੇ ਲੈ ਗਏ। ਜੋ ਗੱਡੀ ਵਿੱਚ ਮੁਦੱਈ ਦਾ ਮੋਬਾਇਲ ਫੋਨ ਮਾਰਕਾ ਐਪਲ ਵੀ ਸੀ। ਜਿਸਤੇ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵੱਲੋਂ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਪੁਲਿਸ ਪਾਰਟੀ ਵੱਲੋ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾ ਵਿੱਚ ਲੋੜੀਂਦੇ ਦੇ ਚਾਰ ਦੋਸ਼ੀਆ ਨੂੰ ਕਾਬੂ ਕਰਕੇ ਖੋਹ ਕੀਤੀ ਕਾਰ ਕੀਆਂ ਸਲਫੋਨ ਅਤੇ ਵਾਰਦਾਤ ਸਮੇਂ ਵਰਤੀ ਕਾਰ ਸਵੀਵਟ ਡਿਜ਼ਾਇਰ ਬ੍ਰਾਮਦ ਕੀਤੀ ਗਈ ਹੈ। ਕਾਬੂ ਕੀਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਥੇ ਹੀ ਥਾਣਾ ਰਣਜੀਤ ਐਵੀਨਿਊ ਦੀ ਪੁਲੀਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਮਹਿੰਦੀਕਲਾਂ ਅਰਸ਼ਦੀਪ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਪਿੰਡ ਮਹਿੰਦੀਕਲਾਂ ਨੂੰ ਆਈ.ਟੀ.ਆਈ ਬੈਂਕ, ਰਣਜੀਤ ਐਵੀਨਿਊ ਵਿਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰਦੇ ਸਮੇਂ ਪੁਲਿਸ ਪਾਰਟੀ ਵੱਲੋਂ ਸਮੇਤ ਮੋਟਰਸਾਈਕਲ ਪਲਸਰ ਰੰਗ ਕਾਲਾ ਬੰਨਾ ਨੰਬਰੀ ਕਾਬੂ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਗ੍ਰਿਫਤਾਰ ਦੋਸ਼ੀ ਹਰਪ੍ਰੀਤ ਸਿੰਘ ਦੇ ਖਿਲਾਫ 04 ਮੁਕੱਦਮੇ ਐਨ.ਡੀ.ਪੀ.ਐਸ ਐਕਟ ਲੜਾਈ ਝਗੜੇ ਤੋਂ ਚੋਰੀ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ।