World
BREAKING: ਆਸਟ੍ਰੇਲੀਆ ‘ਚ ਅਭਿਆਸ ਦੌਰਾਨ ਅਮਰੀਕੀ ਫੌਜੀ ਹੈਲੀਕਾਪਟਰ ਹੋਇਆ ਕਰੈਸ਼

27ਅਗਸਤ 2023: ਅਮਰੀਕੀ ਫੌਜ ਦਾ ਵੀ-22 ਓਸਪ੍ਰੇ ਹੈਲੀਕਾਪਟਰ ਆਸਟ੍ਰੇਲੀਆ ਵਿਚ ਅਭਿਆਸ ਦੌਰਾਨ ਕਰੈਸ਼ ਹੋ ਗਿਆ। ਇਸ ਵਿੱਚ 20 ਜਵਾਨ ਦੱਸੇ ਗਏ ਹਨ। ਉਨ੍ਹਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਆਸਟ੍ਰੇਲੀਅਨ ਮੀਡੀਆ ਰਿਪੋਰਟਾਂ ਮੁਤਾਬਕ ਕੁਝ ਸੈਨਿਕਾਂ ਨੂੰ ਬਚਾਇਆ ਗਿਆ ਹੈ। ਇਹ ਹਾਦਸਾ ਡਾਰਵਿਨ ਸ਼ਹਿਰ ਦੇ ਤੱਟ ‘ਤੇ ਵਾਪਰਿਆ। ਫੌਜੀ ਅਭਿਆਸ ਵਿੱਚ ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਵੀ ਸ਼ਾਮਲ ਸਨ। ਆਸਟ੍ਰੇਲੀਆ ਡਿਫੈਂਸ ਫੋਰਸ ਮੁਤਾਬਕ ਕਰੈਸ਼ ਹੋਏ ਹੈਲੀਕਾਪਟਰ ‘ਚ ਸਵਾਰ ਸਾਰੇ ਫੌਜੀ ਅਮਰੀਕੀ ਸਨ। ਸਾਲਾਨਾ ਫੌਜੀ ਅਭਿਆਸ ਵਿੱਚ 150 ਅਮਰੀਕੀ ਸੈਨਿਕ ਹਿੱਸਾ ਲੈ ਰਹੇ ਹਨ।