Connect with us

Uncategorized

ਰਾਮਦੇਵ ਖ਼ਿਲਾਫ਼ ਐੱਫ.ਆਈ.ਆਰ ਦਰਜ, ਕੋਰੋਨਾ ਵੈਕਸੀਨ ਦਾ ਕੀਤਾ ਸੀ ਦਾਅਵਾ

Published

on


28 ਜੂਨ : ਯੋਗ ਗੁਰੂ ਰਾਮਦੇਵ, ਪਤੰਜਲੀ ਦੇ ਸੀ.ਈ.ਓ ਅਚਾਰਿਆ ਬਾਲਕ੍ਰਿਸ਼ਨ, ਐਨ.ਆਈ.ਐਮ.ਐਸ ਯੂਨੀਵਰਸਿਟੀ ਜੈਪੁਰ ਦੇ ਡਾਇਰੈਕਟਰ ਡਾ. ਬਲਬੀਰ ਸਿੰਘ ਤੋਮਰ ਤੇ ਹੋਰਨਾਂ ਵੱਲੋਂ ਦੁਨੀਆਂ ਭਰ ‘ਚ ਫੈਲੇ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਦੇ ਕੀਤੇ ਦਾਅਵੇ ਮਗਰੋਂ ਇਹਨਾਂ ਖ਼ਿਲਾਫ਼ ਐਫ ਆਈ ਆਰ ਦਰਜ ਕੀਤੀ ਗਈ ਹੈ।
ਜੈਪੁਰ ਦੇ ਐਡੀਸ਼ਨਲ ਪੁਲਿਸ ਕਮਿਸ਼ਨਰ ਅਸ਼ੋਕ ਗੁਪਤਾ ਦੇ ਮੁਤਾਬਕ ਇਹ ਐਫ ਆਈ ਆਰ ਰਾਜਸਥਾਨ ਹਾਈ ਕੋਰਟ ਦੇ ਇਕ ਵਕੀਲ ਦੀ ਸ਼ਿਕਾਇਤ ‘ਤੇ ਜਯੋਤੀਨਗਰ ਪੁਲਿਸ ਥਾਣੇ ਵਿਚ ਦਰਜ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਾਨੂੰ ਕਈ ਪੁਲਿਸ ਥਾਣਿਆਂ ਵਿਚ ਰਾਮਦੇਵ ਦੇ ਖ਼ਿਲਾਫ਼ ਸ਼ਿਕਾਇਤਾਂ ਮਿਲੀਆਂ ਸਨ ਕਿ ਉਹਨਾਂ ਨੇ ਕੋਰੋਨਾ ਦੇ ਇਲਾਜ ਲਈ ਦਵਾਈ ਬਣਾ ਲਈ ਹੈ। ਉਹਨਾਂ ਕਿਹਾ ਕਿ ਇਸੇ ਕਾਰਨ ਰਾਮਦੇਵ ਤੇ ਬਾਕੀ ਸਾਥੀਆਂ ਖ਼ਿਲਾਫ਼ ਐਫ ਆਈ ਆਰ ਦਰਜ ਕੀਤੀ ਗਈ ਹੈ।