Connect with us

Punjab

3 ਦਿਨ ਪਹਿਲਾਂ ਵਿਆਹੀ ਕੁੜੀ ਨਾਲ ਵਾਪਰਿਆ ਮੰਦਭਾਗਾ ਭਾਣਾ, ਹਾਲੇ ਤਾਂ ਹੱਥਾਂ ਤੋਂ ਨਹੀਂ ਲੱਥੀ ਸੀ ਸ਼ਗਨਾ ਵਾਲੀ ਮਹਿੰਦੀ

Published

on

ਬੇਹੱਦ ਰੂਹ ਕੰਬਾਊ ਹਾਦਸਾ ਫ਼ਤਹਿਗੜ੍ਹ ਸਾਹਿਬ ‘ਚ ਵਾਪਰਿਆ , ਜਿੱਥੇ ਨਵੇਂ ਵਿਆਹੇ ਜੋੜੇ ਦਾ ਦਰਦਨਾਕ ਐਕਸੀਡੈਂਟ ਹੋ ਗਿਆ। ਹਾਦਸੇ ਵਿਚ ਲਾੜੀ ਦੀ ਮੌਤ ਹੋ ਗਈ ਜਦਕਿ ਲੜਕਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਲਾੜੀ ਦੇ ਹੱਥਾਂ ਤੋਂ ਅਜੇ ਮਹਿੰਦੀ ਵੀ ਨਹੀਂ ਉਤਰੀ ਸੀ ਕਿ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਦਾ ਵਿਆਹ 3 ਦਿਨ ਪਹਿਲਾਂ ਹੀ ਹੋਇਆ ਹੈ। ਲੜਕੇ ਦੀ ਪਛਾਣ ਗੁਰਮੁਖ ਸਿੰਘ ਜਦਕਿ ਮ੍ਰਿਤਕ ਲੜਕੀ ਦੀ ਪਛਾਣ ਅਮਰਦੀਪ ਕੌਰ ਵਜੋਂ ਹੋਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਹਰਕੀਰਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮਾਨੁਪੁਰ ਤੋਂ ਬਲਾੜੇ ਵਾਲੇ ਰੋਡ ‘ਤੇ ਹਾਦਸਾ ਵਾਪਰਿਆ ਹੈ ਜਿਸ ਵਿੱਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰ ਵਿੱਚ 21 ਵਰ੍ਹਿਆਂ ਦਾ ਨਵ ਵਿਆਹਿਆ ਜੋੜਾ ਸਵਾਰ ਸੀ। ਹਾਦਸੇ ਵਿੱਚ ਲੜਕੀ ਅਮਰਦੀਪ ਕੌਰ ਦੀ ਮੌਤ ਹੋ ਗਈ ਅਤੇ ਗੁਰਮੁਖ ਸਿੰਘ ਦਾ ਇਲਾਜ ਸੈਕਟਰ 32 ਚੰਡੀਗੜ੍ਹ ਵਿੱਖੇ ਚੱਲ ਰਿਹਾ ਹੈ, ਇਹਨਾਂ ਦਾ ਵਿਆਹ ਇਸੇ ਐਤਵਾਰ 23 ਨਵੰਬਰ ਨੂੰ ਹੋਇਆ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ।