Connect with us

Punjab

ਬਟਾਲਾ ਚ ਖੇਤਾਂ ਚ ਮਿਲੀ ਅਣਪਛਾਤੀ ਲਾਸ਼ , ਪੁਲਿਸ ਮਾਮਲੇ ਦੀ ਜਾਂਚ ਚ ਜੁਟੀ

Published

on

ਬਟਾਲਾ ਦੇ ਗੌਂਸਪੁਰਾ ਇਲਾਕੇ ਚ ਅੱਜ ਖੇਤਾਂ ਚ ਇਕ ਅਣਪਛਾਤੇ ਵਿਆਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਚ ਸਨਸਨੀ ਫੇਲ ਗਈ ਉਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਬਟਾਲਾ ਪੁਲਿਸ ਵਲੋਂ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁਚ ਲਾਸ਼ ਨੂੰ ਕਬਜ਼ੇ ਚ ਲੈਕੇ ਜਾਂਚ ਸ਼ੁਰੂ ਕੀਤੀ ਗਈ | ਉਥੇ ਹੀ ਸਥਾਨਿਕ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਬੱਚੇ ਨੇ ਉਹਨਾਂ ਨੂੰ ਸੂਚਿਤ ਕੀਤਾ ਕਿ ਉਹਨਾਂ ਦੇ ਖੇਤਾਂ ਨੇੜੇ ਇਕ ਬੇਸੁੱਧ ਵਿਆਕਤੀ ਹੈ ਉਥੇ ਹੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦ ਉਹ ਮੋਕ ਤੇ ਪਹੁਚੇ ਤਾ ਦੇਖਿਆ ਕਿ ਵਿਅਕਤੀ ਦੀ ਲਾਸ਼ ਸੀ ਅਤੇ ਉਥੇ ਹੀ ਉਹਨਾਂ ਵਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ |

ਬਟਾਲਾ ਪੁਲਿਸ ਦੇ ਸਿਵਲ ਲਾਈਨ ਪੁਲਿਸ ਥਾਣਾ ਦੇ ਜਾਂਚ ਅਧਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਸੂਚਨਾ ਮਿਲਦੇ ਮੌਕੇ ਤੇ ਪਹੁਚ ਲਾਸ਼ ਨੂੰ ਕਬਜ਼ੇ ਚ ਕੇਸ ਦਰਜ਼ ਕਰ ਮਾਮਲੇ ਦੀ ਜਾਚ ਸ਼ੁਰੂ ਕੀਤੀ ਜਾ ਰਹੀ ਹੈ | ਉਥੇ ਹੀ ਉਹਨਾਂ ਦੱਸਿਆ ਕਿ ਫਿਲਹਾਲ ਤਕ ਲਾਸ਼ ਦੀ ਪਹਿਚਾਣ ਵੀ ਨਹੀਂ ਹੋ ਪਾ ਰਹੀ