India
ਗੁਰਦਾਸਪੁਰ ਜ਼ਿਲ੍ਹੇ ‘ਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

1 April : ਇਕ ਪਾਸੇ ਪੂਰੇ ਪੰਜਾਬ ਵਿਚ ਕਰਫਿਊ ਚੱਲ ਰਿਹਾ ਹੈ।ਇਸਦੇ ਦੂਸਰੇ ਹੀ ਪਾਸੇ ਅੱਜ ਗੁਰਦਾਸਪੁਰ ਜ਼ਿਲੇ ਦੇ ਪਿੰਡ ਭੁੱਲਰ ਵਿਚ ਸਨਸਨੀ ਫੈਲ ਗਈ ਜਦੋਂ ਪਿੰਡ ਦੇਬਾਹਰ ਕੁਝ ਦੂਰੀ ‘ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਹੁਤ ਬੁਰੀ ਹਾਲਤ ਵਿਚ ਮਿਲੀ, ਤਾਂ ਪਿੰਡ ਦੇ ਕੁਝ ਲੋਕਾਂ ਨੇ ਉੱਥੇ ਜਾ ਕੇ ਵੇਖਿਆ ਕਿ ਸੜਕ ਦੇ ਕਿਨਾਰੇਧੂੰਆਂ ਨਿਕਲ ਰਿਹਾ ਹੈ ਅਤੇ ਜਦੋਂ ਲੋਕ ਕੋਲ ਗਏ ਤਾ ਉੱਥੇ ਇਕ ਲਾਸ਼ ਪਈ ਸੀ ਅਤੇ ਲਾਸ਼ ਨੂੰ ਸਾੜਿਆ ਗਿਆ ਸੀ, ਤਾਂ ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤਕੀਤਾ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ।