Connect with us

Punjab

ਅਨਮੋਲ ਗਗਨ ਮਾਨ ਨੇ ਹੱਥਾਂ ‘ਤੇ ਲਾਈ ‘ਸਹਿਬਾਜ਼’ ਦੇ ਨਾਂਅ ਦੀ ਮਹਿੰਦੀ

Published

on

ANMOL GAGAN MAAN : ਪੰਜਾਬ ਦੇ ਇੱਕ ਹੋਰ ਮੰਤਰੀ ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਨਮੋਲ ਗਗਨ ਮਾਨ ਦੇ ਹੱਥਾਂ ‘ਤੇ ਸ਼ਗਨਾਂ ਦੀ ਮਹਿੰਦੀ ਲਗਾਈ ਗਈ ਹੈ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਮੰਤਰੀ ਅਨਮੋਲ ਗਗਨ ਮਾਨ ਨੇ ਹੱਥ ਉਤੇ ਲਾੜੇ ਦਾ ਨਾਂ ਵੀ ਲਿਖਵਾਇਆ ਹੈ।

ਅਨਮੋਲ ਗਗਨ ਮਾਨ ਨੇ ਹੱਥ ਉਤੇ ਲਾੜੇ ਦਾ ਨਾਂ ਲਿਖਵਾਇਆ ਹੈ। ਦਰਅਸਲ ਮੰਤਰੀ ਅਨਮੋਲ ਗਗਨ ਮਾਨ 16 ਜੂਨ ਯਾਨੀ ਪਰਸੋਂ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ ਬਲਟਾਣਾ (ਜ਼ੀਰਕਪੁਰ) ਦੇ ਨਾਮੀ ਸੋਹੀ ਪਰਿਵਾਰ ਵਿੱਚ ਤੈਅ ਹੋਇਆ ਹੈ। ਇਨ੍ਹੀਂ ਦਿਨੀਂ ਉਨ੍ਹਾਂ ਦੇ ਹੋਣ ਵਾਲੇ ਪਤੀ ਐਡਵੋਕੇਟ ਸ਼ਾਹਬਾਜ਼ ਸੋਹੀ ਆਪਣੀ ਮਾਤਾ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ-3 ਵਿੱਚ ਰਹਿੰਦੇ ਹਨ।

ਕੌਣ ਹੈ ਅਨਮੋਲ ਗਗਨ ਮਾਨ ਦਾ ਪਤੀ

ਜ਼ੀਰਕਪੁਰ ਦੇ ਬਲਟਾਣਾ ਦੇ ਰਹਿਣ ਵਾਲੇ ਮਸ਼ਹੂਰ ਸੋਹੀ ਪਰਿਵਾਰ ‘ਚ ਤੈਅ ਹੋਇਆ ਹੈ | ਅਨਮੋਲ ਗਗਨ ਮਾਨ ਦੇ  ਪਤੀ ਦਾ ਨਾਮ ਸ਼ਹਿਬਾਜ਼ ਸੋਹੀ ਹੈ |ਉਹ ਪੇਸ਼ੇ ਤੋਂ ਵਕੀਲ ਦੱਸੇ ਜਾ ਰਹੇ ਹਨ| ਸ਼ਹਿਬਾਜ਼ ਸੋਹੀ ਦਾ ਪਰਿਵਾਰ ਪਹਿਲਾ ਸਿਆਸਤਾ ਨਾਲ ਜੁੜਿਆ ਹੋਇਆ ਸੀ| ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਚੁਕਿਆ ਹੈ ਪਹਿਲਾ ਉਨ੍ਹਾਂ ਨੇ ਕਾਂਗਰਸ ਪਾਰਟੀ ਵਲੋਂ ਚੋਣਾਂ ਵੀ ਲੜੀਆਂ ਸੀ ਅਤੇ ਉਹ ਕਾਂਗਰਸੀ ਆਗੂ ਵੀ ਸੀ | ਸ਼ਹਿਬਾਜ਼ ਸੋਹੀ ਇਨ੍ਹੀਂ ਦਿਨੀਂ ਚੰਡੀਗੜ੍ਹ ਸੈਕਟਰ 3 ਵਿੱਚ ਆਪਣੀ ਮਾਂ ਸ਼ੀਲਮ ਸੋਹੀ ਨਾਲ ਰਹਿੰਦੇ ਹਨ।