Uncategorized
ਸਾਗਰ ਧਨਖੜ ਹੱਤਿਆ ਮਾਮਲੇ ‘ਚ ਫੜਿਆ ਗਿਆ ਇਕ ਹੋਰ ਕਰੀਬੀ

ਸਾਗਰ ਧਨਖੜ ਹੱਤਿਆ ਮਾਮਲੇ ‘ਚ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ 10ਵੀਂ ਗ੍ਰਿਫ਼ਤਾਰੀ ਕੀਤੀ ਹੈ। ਪਹਿਲਵਾਨ ਸੁਸ਼ੀਲ ਕੁਮਾਰ ਦਾ ਇਕ ਹੋਰ ਕਰੀਬੀ ਫੜਿਆ ਗਿਆ। ਗ੍ਰਿਫ਼ਤਾਰ ਹੋਏ ਦੋਸ਼ੀ ਦਾ ਨਾਂ ਅਨਿਰੁੱਧ ਹੈ। ਅਨਿਰੁੱਧ ਵੀ ਇਕ ਯੁਵਾ ਨੌਜਵਾਨ ਹੈ। ਦਿੱਲੀ ਦੀ ਇਕ ਕੋਰਟ ਨੇ ਬੀਤੇ 2 ਜੂਨ ਨੂੰ ਛਤਰਸਾਲ ਸਟੇਡੀਅਮ ‘ਚ ਹੋਈ ਰੈਸਲਰ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ‘ਚ ਓਲਪਿੰਕ ਮੈਡਲ ਵਿਜੇਤਾ ਪਹਿਲਵਾਨ ਸੁਸ਼ੀਲ ਕੁਮਾਰ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਸੀ।