Uncategorized
6 ਮਹੀਨੇ ਦੀ ਹੋਈ ਵਾਮਿਕਾ, ਅਨੁਸ਼ਕਾ ਤੇ ਵਿਰਾਟ ਨੇ ਸ਼ੇਅਰ ਕੀਤੀਆਂ ਕੁਝ ਤਸਵੀਰਾਂ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਧੀ ਵਾਮਿਕਾ ਐਤਵਾਰ ਨੂੰ 6 ਮਹੀਨੇ ਦੀ ਹੋ ਗਈ ਹੈ। ਇਸ ਖ਼ਾਸ ਮੌਕੇ ਨੂੰ ਵਿਰੁਸ਼ਕਾ ਨੇ ਇਕ ਵੱਖ ਹੀ ਅੰਦਾਜ਼ ਵਿਚ ਮਨਾਇਆ ਹੈ। ਵਿਰਾਟ ਅਤੇ ਅਨੁਸ਼ਕਾ ਨੇ ਵਾਮਿਕਾ ਨਾਲ ਪਾਰਕ ਵਿਚ ਪਿਕਨਿਕ ’ਤੇ ਜਾ ਕੇ ਇਸ ਦਿਨ ਨੂੰ ਮਨਾਇਆ, ਜਿਸ ਦੀਆਂ ਕੁੱਝ ਤਸਵੀਰਾਂ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਅਨੁਸ਼ਕਾ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ‘ਉਸ ਦੀ ਇਕ ਮੁਸਕਾਨ ਸਾਡੀ ਪੂਰੀ ਦੁਨੀਆ ਨੂੰ ਬਦਲ ਸਕਦੀ ਹੈ। ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਉਸ ਪਿਆਰ ’ਤੇ ਖਰ੍ਹੇ ਉਤਰ ਸਕਦੇ ਹਾਂ, ਜਿਸ ਦੀ ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋ ਨੰਨ੍ਹੀ ਵਾਮਿਕਾ। ਸਾਨੂੰ ਤਿੰਨਾਂ ਨੂੰ 6 ਮਹੀਨੇ ਮੁਬਾਰਕ।’ ਹਾਲਾਂਕਿ ਤਸਵੀਰਾਂ ਵਿਚ ਵਾਮਿਕਾ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਅਨੁਸ਼ਕਾ ਨੇ 4 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਵਿਚ ਅਨੁਸ਼ਕਾ ਵਾਮਿਕਾ ਨੂੰ ਆਸਮਾਨ ਦਿਖਾ ਰਹੀ ਹੈ। ਦੂਜੀ ਤਸਵੀਰ ਵਿਚ ਵਿਰਾਟ ਕੋਹਲੀ ਆਪਣੀ ਧੀ ਨੂੰ ਗੋਦ ਵਿਚ ਚੁੱਕ ਕੇ ਉਸ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਤੀਜੀ ਤਸਵੀਰ ਵਿਚ ਅਨੁਸ਼ਕਾ ਅਤੇ ਵਾਮਿਕਾ ਦੋਵਾਂ ਦੇ ਪੈਰ ਦਿਖਾਈ ਦੇ ਰ ਹੇ ਹਨ। ਚੌਥੀ ਤਸਵੀਰ ਵਿਚ ਕੇਕ ਨਜ਼ਰ ਆ ਰਿਹਾ ਹੈ।