India
ਫੌਜੀ ਦਾ ਪਹਿਲਾ ਮਾਮਲਾ, ਹੋਇਆ ਕੋਰੋਨਾ ਵਾਇਰਸ ਨਾਲ ਪੀੜਤ
ਫੌਜੀ ਨੂੰ ਹੋਇਆ ਕੋਰੋਨਾ ਵਾਇਰਸ
ਲੱਦਾਖ, 18 ਮਾਰਚ : ਕੋਰੋਨਾ ਵਾਇਰਸ ਕਾਰਨ ਹਰ ਕੋਈ ਦਹਿਸ਼ਤ ‘ਚ ਹੈ, ਜਿਥੇ ਕੋਰੋਨਾ ਵਾਇਰਸ ਕਾਰਨ ਉਸ ਥਾਂ ਤੇ ਰੋਕ ਲੈ ਦਿਤੀ ਹੈ ਜਿਥੇ ਲੋਕੀ ਘੁੰਮਣ ਆਉਂਦੇ ਹਨ। ਹੁਣ ਕੋਰੋਨਾ ਦਾ ਅਸਰ ਦੇਸ਼ ਦੇ ਰਖਵਾਲੇ ਕਰਨ ਵਾਲੇ ਲੋਕ ਤੇ ਵੀ ਪੈ ਚੁੱਕਿਆ ਹੈ। ਦੱਸ ਦਈਏ ਕਿ ਲੱਦਾਖ ਦੇ ਵਿਚ ਇੱਕ ਫੌਜ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਫੌਜੀ ਦੇ ਪਿਤਾ ਬੀਤੇ ਦਿਨੀ ਇਰਾਨ ਤੋਂ ਤੀਰਥ ਯਾਤਰਾ ਕਰ ਵਾਪਸ ਆਏ ਸਨ। ਇਹ ਨੌਜਵਾਨ ਜਦੋ ਛੁੱਟੀ ਤੇ ਘਰੇ ਗਿਆ ਸੀ ਤਾਂ ਆਪਣੇ ਪਿਤਾ ਦੇ ਸੰਪਰਕ ਚ ਆਇਆ ਸੀ, ਜਿਸ ਕਰਕੇ ਇਹ ਵੀ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਗਿਆ। ਇਸਦੀ ਜਾਂਚ ਕਰਨ ਤੋਂ ਬਾਅਦ ਜਦੋ ਇਸਦਾ ਕੋਰੋਨਾ ਵਾਇਰਸ ਟੈਸਟ ਪੋਜ਼ੀਟਿਵ ਆਇਆ ਤਾਂ ਇਸਨੂੰ ਹਸਪਤਾਲ ‘ਚ ਆਈਸੋਲੇਸ਼ਨ ‘ਚ ਰੱਖ ਇਲਾਜ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਫੌਜ਼ੀ ਦੇ ਪਰਿਵਾਰ ਦੇ ਲੋਕ ਦੀ ਵੀ ਕੰਚ ਕੀਤੀ ਜਾ ਰਹੀ ਹੀ।