Governance
ਦੇਸ਼ ਨੂੰ ਚਾਨਣ ਦੇਣ ਵਾਲੇ ਦੇ ਘਰ ਹਨੇਰਾ

5 ਮਾਰਚ (ਜਮੀਲ ਖੇੜੀਵਾਲਾ): ਦੇਸ਼ ਦੀ ਰੱਖਿਆ ਕਰਨ ਵਾਲੇ ਨੂੰ ਆਪਣੇ ਘਰ ‘ਚ ਬੱਤੀ ਜਗਾਉਣ ਲਈ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਦਰਅਸਲ ਸ਼ਹਿਰ ਧੂਰੀ ਦੇ ਨਾਲ ਲੱਗਦਾ ਪਿੰਡ ਘਨੌਰ ਖੁਰਦ ਅਤੇ ਇੱਥੋਂ ਦਾ ਸਾਬਕਾ ਫ਼ੌਜੀ ਜਿਸ ਨੇ ਰਿਟਾਇਰਮੈਂਟ ਤੋਂ ਬਾਅਦ ਆਪਣਾ ਨਵਾਂ ਘਰ ਬਣਾਇਆ। ਨਵਾਂ ਘਰ ਬਣਾਉਣ ਤੋਂ ਬਾਅਦ ਜਦੋਂ ਬਿਜਲੀ ਕੁਨੈਕਸ਼ਨ ਦੇ ਲਈ 2014 ਦੇ ਵਿੱਚ 1175 ਰੁਪਏ ਦੀ ਅਦਾਇਗੀ ਕੀਤੀ ਕਿ ਸ਼ਾਇਦ ਜਲਦ ਹੀ ਬਿਜਲੀ ਕੁਨੈਕਸ਼ਨ ਆਮ ਲੋਕਾਂ ਦਾ ਵਾਂਗ ਇਸ ਨੂੰ ਵੀ ਮਿਲ ਜਾਵੇਗਾ । ਪਰ ਅਫਸੋਸ ਅਜਿਹਾ ਨਹੀਂ ਹੋਇਆ ਅਤੇ 6 ਸਾਲ ਹੋ ਚੁੱਕੇ ਨੇ ਪਰ ਹਾਲੇ ਤੱਕ ਇਸ ਸਾਬਕਾ ਫੌਜੀ ਨੂੰ ਬਿਜਲੀ ਕੁਨੈਕਸ਼ਨ ਨਹੀਂ ਮਿਲਿਆ। ਜਿਸ ਕਰਕੇ ਹਨੇਰੇ ਦੇ ਵਿੱਚ ਫੌਜੀ ਦਾ ਪਰਿਵਾਰ ਰਹਿਣ ਲਈ ਮਜ਼ਬੂਰ ਹੋ ਰਿਹਾ ਹੈ।

ਪਿੰਡ ਵਾਸੀਆਂ ਨੇ ਵੀ ਕਿਹਾ ਕਿ ਇੱਕ ਫੌਜੀ ਜੋ ਕਾਫ਼ੀ ਲੰਮਾ ਸਮਾਂ ਦੇਸ਼ ਦੀ ਸੇਵਾ ਕਰਕੇ ਘਰ ਵਾਪਸ ਆਇਆ ਅਤੇ ਘਰ ਨਵਾਂ ਬਣਾਇਆ ਉਸ ਨੂੰ ਬਿਜਲੀ ਕੁਨੈਕਸ਼ਨ ਨਾ ਦੇਣਾ ਕਾਫੀ ਦੁਖਦਾਇਕ ਤੇ ਅਫਸੋਸਜਨਕ ਹੈ। ਤੇ ਉਨ੍ਹਾਂ ਅਪੀਲ ਕੀਤੀ ਸਰਕਾਰ ਨੂੰ ਤੇ ਬਿਜਲੀ ਵਿਭਾਗ ਨੂੰ ਕਿ ਜਲਦ ਤੋਂ ਜਲਦ ਇਸ ਫੌਜੀ ਦੇ ਘਰ ਬਿਜਲੀ ਕੁਨੈਕਸ਼ਨ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਰਮੀ ਦੇ ਮੌਸਮ ਤੋਂ ਪਹਿਲਾਂ ਬਿਜਲੀ ਦਾ ਸੁੱਖ ਮਾਣ ਸਕਣ।

ਭਾਵੁਕ ਹੋਏ ਸਾਬਕਾ ਫ਼ੌਜੀ ਗੁਰਪਾਲ ਸਿੰਘ ਅਤੇ ਉਸ ਦੀ ਪਤਨੀ ਨੇ ਕਿਹਾ ਕਿ ਕਿਸ ਤਰਾਂ ਰੋਜ ਮਰਾਹ ਦੀ ਜ਼ਿੰਦਗੀ ਦੇ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਉਹ ਆਪਣੀ ਜਿੰਦਗੀ ਹਨੇਰੇ ਵਿੱਚ ਗੁਜ਼ਾਰਦੇ ਹਨ। ਇਹ ਹੀ ਨਹੀਂ ਬਲਕਿ ਸਾਬਕਾ ਫੌਜੀ ਦੀ ਘਰ ਵਾਲੀ ਨੇ ਦੱਸਿਆ ਕਿ ਉਹ ਰਸੋਈ ਦੇ ਵਿੱਚ ਮੋਮਬੱਤੀ ਬਾਲ ਕੇ ਰਸੋਈ ਦਾ ਕੰਮ ਕਰਦੀ ਹੈ। ਜਿਸ ਨੂੰ ਕਾਫੀ ਮੁਸ਼ਕਿਲ ਹੁੰਦੀ ਹੈ।

ਬਲਕਿ ਉਹਨੇ ਦੱਸਿਆ ਕਿ ਰਿਸ਼ਤੇਦਾਰ ਤੇ ਗੁਆਂਢੀ ਵੀ ਉਨ੍ਹਾਂ ਦੇ ਘਰੇ ਆਉਣ ਤੋਂ ਗੁਰੇਜ਼ ਕਰਦੇ ਹਨ। ਕਿਉਂਕਿ ਬਿਜਲੀ ਨਾ ਹੋਣ ਕਰਕੇ ਕੋਈ ਵੀ ਜ਼ਿਆਦਾ ਸਮਾਂ ਉਨ੍ਹਾਂ ਦੇ ਘਰੇ ਨਹੀਂ ਰਹਿੰਦਾ।