Gurdaspur
ਅਰੁਣਾ ਚੌਧਰੀ ਨੇ ਘਰਾਂ ‘ਚ ਰਹਿਣ ਦੀ ਕੀਤੀ ਅਪੀਲ, ਨਾਲ ਹੀ 973 ਪਰਿਵਾਰਾਂ ਲਈ ਰਾਸ਼ਨ ਦੀ ਗੱਡੀ ਨੂੰ ਕੀਤਾ ਰਵਾਨਾ
ਕੋਰੋਨਾ ਵਾਇਰਸ ਨੇ ਪੰਜਾਬ ਉੱਤੇ ਵੀ ਆਪਣਾ ਜ਼ੋਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ। ਦਿਨੋਂ ਦਿਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਕੋਰੋਨਾ ਦੇ ਕਹਿਰ ਤੋਂ ਬਚਾਉਣ ਲਈ ਪਿੱਛਲੇ ਮਹੀਨੇ ਤੋਂ ਹੀ ਪੰਜਾਬ ਵਿੱਚ ਕਰਫ਼ਿਊ ਐਲਾਨਿਆ ਗਿਆ ਹੈ। ਇਸਦਾ ਖ਼ਾਸਾ ਅਸਰ ਦਿਹਾੜੀ ਵਰਕਰਾਂ ਤੇ ਪੈ ਰਿਹਾ ਹੈ ਜਿੰਨ੍ਹਾਂ ਨੂੰ ਸਰਕਾਰ ਵੱਲੋਂ ਰਾਸ਼ਨ ਮੁਹਿਆਂ ਕਰਵਾਇਆ ਜਾ ਰਿਹਾ ਹੈ।
ਦੱਸ ਦਈਏ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ 973 ਪਰਿਵਾਰਾਂ ਲਈ ਰਾਸ਼ਨ ਦੀਆਂ ਗੱਡੀਆਂ ਨੂੰ ਰਵਾਨਾ ਕੀਤਾ। ਅਰੁਣਾ ਚੌਧਰੀ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਬਿਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ਨ ਉਨ੍ਹਾਂ ਪਰਿਵਾਰਾਂ ਨੂੰ ਮਿਲੇਗਾ ਜਿਨ੍ਹਾਂ ਦੇ ਨੀਲੇ ਕਾਰਡ ਨਹੀਂ ਬਣੇ ਹੋਣਗੇ। ਅਰੁਣਾ ਚੌਧਰੀ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਬਿਮਾਰੀ ਜਦੋਂ ਤੱਕ ਖ਼ਤਮ ਨਹੀਂ ਹੋ ਜਾਂਦੀ ਉਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮਿਲਦਾ ਰਹੇਗਾ। ਉਨ੍ਹਾਂ ਕਿਹਾ ਕਰਫ਼ਿਊ ਲਗਣ ਨਾਲ ਬਾਹਰਲੇ ਰਾਜਾਂ ਵਿਚ ਫ਼ਸੇ ਲੋਕਾਂ ਨੂੰ ਵਾਪਿਸ ਲਿਆਉਣ ਲਈ ਸਰਕਾਰ ਹਰ ਸੰਭਵ ਯਤਨ ਕਰੇਗੀ। ਅਰੁਣਾ ਚੌਧਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਦਾ ਸਹਿਯੋਗ ਕਰਨ ਅਤੇ ਆਪਣੇ ਘਰ ਵਿਚ ਰਹਿਣ ਤਾਂ ਜ਼ੋ ਇਸ ਬੀਮਾਰੀ ਦੀ ਚੈਨ ਤੋੜੀਂ ਜਾ ਸਕੇ। ਇਸ ਮੌਕੇ ਰਾਸ਼ਨ ਦੇ ਨਾਲ ਮਾਸਕ ਤੇ ਸੈਨੇਟਾਇਜ਼ਰ ਵੀ ਵੰਡੇ।
ਇਸ ਮੌਕੇ ਬੀਡੀਪੀਓ ਸੁਖਜਿੰਦਰ ਸਿੰਘ ਨੇ ਕਿਹਾ ਐਤਵਾਰ ਨੂੰ 973 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਰਾਸ਼ਨ ਉਨ੍ਹਾਂ ਲੋਕ ਨੂੰ ਦਿੱਤਾ ਜਿਨ੍ਹਾਂ ਲੋਕਾਂ ਦੀ ਨੀਲੇ ਕਾਰਡ ਨਹੀਂ ਬਣੇ। ਬੀਡੀਪੀਓ ਨੇ ਦੱਸਿਆ ਸਰਕਾਰ ਗਰੀਬ ਪਰਿਵਾਰਾਂ ਦੀ ਸਹਾਇਤਾ ਕਰ ਰਹੀ ਹੈ।