Connect with us

Uncategorized

ਏ.ਐੱਸ.ਆਈ ਦੀ ਕੋਰੋਨਾ ਨਾਲ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਕੀਤਾ ਸਸਕਾਰ

ਕੋਰੋਨਾ ਨਾਲ ਏਐੱਸਆਈ ਦੀ ਮੌਤ

Published

on

ਕੋਰੋਨਾ ਨਾਲ ਏਐੱਸਆਈ ਦੀ ਮੌਤ
ਸਰਕਾਰੀ ਸਨਮਾਨਾਂ ਨਾਲ ਕੀਤਾ ਸਸਕਾਰ


ਫਤਿਹਗ਼ੜ ਸਾਹਿਬ, 16 ਅਗਸਤ (ਰਣਜੋਧ ਸਿੰਘ): ਥਾਣਾ ਫ਼ਤਹਿਗੜ੍ਹ ਸਹਿਬ \’ਚ ਤੈਨਾਤ ਏ.ਐਸ.ਆਈ ਦਵਿੰਦਰ ਸਿੰਘ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜੋ ਕਿ ਐਸ.ਜੀ.ਪੀ.ਸੀ ਦੇ ਮੈਂਬਰ ਅਵਤਾਰ ਸਿੰਘ ਰਿਆ ਦਾ ਭਰਾ ਹੈ। ਜੋ ਕੋਵਿਡ ਡਿਊਟੀ ਦੌਰਾਨ ਕੋਰੋਨਾ ਦੀ ਚਪੇਟ \’ਚ ਆਇਆ ਸੀ। ਦੱਸ ਦਈਏ ਅੱਜ ਭਾਵ ਐਤਵਾਰ ਨੂੰ ਪਿੰਡ ਅਤੇਵਾਲੀ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਜਿਸ \’ਚ ਐਸ.ਐਸ.ਪੀ ਫਤਹਿਗੜ੍ਹ ਸਾਹਿਬ ਅਮਨੀਤ ਕੌਂਡਲ ਪੁਲਿਸ ਪਾਰਟੀ ਨਾਲ ਪਹੁੰਚੇ ਤੇ ਮ੍ਰਿਤਕ ਏ.ਐਸ.ਆਈ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਐਸ.ਪੀ ਨਵਪ੍ਰੀਤ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ ਦਵਿੰਦਰ ਸਿੰਘ ਫ਼ਤਹਿਗੜ੍ਹ ਸਾਹਿਬ ਵਿਖੇ ਕੋਰੋਨਾ ਦੇ ਮਰੀਜ਼ ਜਿੱਥੇ ਰੱਖੇ ਹੋਏ ਸਨ ਉੱਥੇ ਹੀ ਦਵਿੰਦਰ ਸਿੰਘ ਡਿਊਟੀ ਦੌਰਾਨ ਤੈਨਾਤ ਸੀ। ਜਿਸ ਕਾਰਨ ਉਨ੍ਹਾਂ ਨੂੰ ਕੋਰੋਨਾ ਹੋ ਗਿਆ। ਜਿਸਤੋਂ ਬਾਅਦ ਉਹਨਾਂ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸੀ। 
ਇਲਾਜ ਦੌਰਾਨ ਉਹਨਾਂ ਦੀ ਉੱਥੇ ਮੌਤ ਹੋ ਗਈ। ਜਿਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਅਤੇਵਾਲੀ ਪਿੰਡ ਵਿਖੇ ਕੀਤਾ ਗਿਆ।