Delhi
ਦਿੱਲੀ ‘ਚ ਦਿਨ-ਦਿਹਾੜੇ ਮਹਿਲਾ ਡਾਕਟਰ ‘ਤੇ ਹਮਲਾ
ਦਿੱਲੀ 1ਅਕਤੂਬਰ 2023: ਰਾਜੌਰੀ ਗਾਰਡਨ ਦੇ ਟੈਗੋਰ ਗਾਰਡਨ ਐਕਸਟੈਂਸ਼ਨ ਵਿੱਚ ਇੱਕ ਮਹਿਲਾ ਡਾਕਟਰ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਹਸਪਤਾਲ ਵਿੱਚ ਦਾਖ਼ਲ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਫਿਲਹਾਲ ਕੋਈ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਡਾਕਟਰ ਦੇ ਪਤੀ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਕੇ ਜਾਂਚ ਕਰ ਰਹੀ ਹੈ।
ਵਰਨਣਯੋਗ ਹੈ ਕਿ ਟੈਗੋਰ ਗਾਰਡਨ ਐਕਸਟੈਂਸ਼ਨ ਵਿੱਚ ਮਹਿਲਾ ਡਾਕਟਰ ਸੰਗੇ ਭੂਟੀਆ (40 ਸਾਲ) ਦਾ ਹੇਠਲੀ ਮੰਜ਼ਿਲ ‘ਤੇ ਕਲੀਨਿਕ ਅਤੇ ਉੱਪਰ ਇੱਕ ਘਰ ਹੈ। ਸ਼ਨੀਵਾਰ ਦੁਪਹਿਰ ਇਕ ਵਿਅਕਤੀ ਉਨ੍ਹਾਂ ਦੇ ਕਲੀਨਿਕ ‘ਤੇ ਪਹੁੰਚਿਆ ਅਤੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਆਪਣੇ ਆਪ ਨੂੰ ਬਚਾਉਣ ਲਈ ਉਹ ਪੌੜੀਆਂ ਚੜ੍ਹ ਗਈ। ਪਰ ਹਮਲਾਵਰ ਨੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਭੱਜ ਗਿਆ।
ਹੇਅਰ ਟਰਾਂਸਪਲਾਂਟ ਕਰਨ ਵਾਲੀ ਡਾਕਟਰ ਟੈਗੋਰ ਗਾਰਡਨ ਇਲਾਕੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਹ ਉਸੇ ਇਮਾਰਤ ਵਿੱਚ ਹੇਅਰ ਐਂਡ ਸੈਂਸ ਨਾਂ ਦਾ ਕਲੀਨਿਕ ਚਲਾਉਂਦੀ ਹੈ ਜਿੱਥੇ ਉਹ ਰਹਿੰਦੀ ਹੈ। ਪੁਲਸ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 4:30 ਵਜੇ ਮਹਿਲਾ ਡਾਕਟਰ ‘ਤੇ ਚਾਕੂ ਨਾਲ ਹਮਲਾ ਕਰਨ ਦੀ ਸੂਚਨਾ ਮਿਲੀ। ਜਦੋਂ ਪੁਲਸ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਰਿਵਾਰਕ ਮੈਂਬਰ ਔਰਤ ਨੂੰ ਹਸਪਤਾਲ ਲੈ ਗਏ ਹਨ। ਕਲੀਨਿਕ ਦੀਆਂ ਪੌੜੀਆਂ ‘ਤੇ ਖੂਨ ਖਿਲਰਿਆ ਦੇਖ ਕੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ। ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ।
ਇਸ ਮਾਮਲੇ ਵਿੱਚ ਰਾਜੌਰੀ ਗਾਰਡਨ ਥਾਣੇ ਤੋਂ ਦੱਸਿਆ ਗਿਆ ਕਿ ਦੁਪਹਿਰ ਸਮੇਂ ਇੱਕ ਵਿਅਕਤੀ ਡਾ: ਭੂਟੀਆ ਦੇ ਕਲੀਨਿਕ ਵਿੱਚ ਆਇਆ। ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਅਤੇ ਫਰਾਰ ਹੋ ਗਿਆ। ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਉਸ ਦਾ ਇਲਾਜ ਚੱਲ ਰਿਹਾ ਹੈ।
