Punjab
ਖੰਨਾ ਦੇ ਦੋਰਾਹਾ ‘ਚ ਨੌਜਵਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

19 ਨਵੰਬਰ 2023: ਖੰਨਾ ਦੇ ਦੋਰਾਹਾ ਸ਼ਹਿਰ ਦੇ ਪਿੰਡ ਕੱਦੋਂ ‘ਚ ਦੋ ਨੌਜਵਾਨਾਂ ‘ਤੇ ਤਲਵਾਰਾਂ ਨਾਲ ਹਮਲਾ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ। ਦੋ ਨੌਜਵਾਨਾਂ ‘ਤੇ ਉਸ ਸਮੇਂ ਸ਼ਰੇਆਮ ਹਮਲਾ ਕੀਤਾ ਗਿਆ, ਜਦੋਂ ਉਹ ਆਪਣੇ ਪਰਿਵਾਰ ਨਾਲ ਕਾਰ ‘ਚ ਮੱਥਾ ਟੇਕਣ ਆਏ ਸਨ। ਗੁਰਦੁਆਰਾ ਸਾਹਿਬ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਕਿਰਨਪ੍ਰੀਤ ਸਿੰਘ ਦਾ ਡੀਐਮਸੀ ਲੁਧਿਆਣਾ ਵਿੱਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਕਿਰਨਪ੍ਰੀਤ ਸਿੰਘ ਆਪਣੇ ਪਰਿਵਾਰ ਨਾਲ ਕਾਰ ‘ਚ ਕੱਦੋਂ ਵਿਖੇ ਮੱਥਾ ਟੇਕਣ ਆਇਆ ਸੀ। ਜਗਦੀਪ ਸਿੰਘ ਵੀ ਉਨ੍ਹਾਂ ਦੇ ਨਾਲ ਸੀ। ਜਿਵੇਂ ਹੀ ਕੱਦੋਂ ਸਥਿਤ ਧਾਰਮਿਕ ਸਥਾਨ ਦੇ ਬਾਹਰ ਕਾਰ ਖੜ੍ਹੀ ਕੀਤੀ ਗਈ ਤਾਂ ਦਰਜਨ ਦੇ ਕਰੀਬ ਹਮਲਾਵਰ ਆ ਗਏ। ਜਿਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਬੇਸਬਾਲ ਦੇ ਡੰਡੇ ਸੀ । ਕਿਰਨਪ੍ਰੀਤ ਅਤੇ ਜਗਦੀਪ ਸਿੰਘ ‘ਤੇ ਹਮਲਾ ਕਰ ਦਿੱਤਾ ਗਿਆ। ਕਿਰਨਪ੍ਰੀਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਤਲਵਾਰਾਂ ਨਾਲ ਹਮਲਾ ਕੀਤਾ ਗਿਆ। ਕਿਰਨਪ੍ਰੀਤ ਨੂੰ ਲਹੂ-ਲੁਹਾਨ ਕਰ ਦਿੱਤਾ ਗਿਆ। ਇਸ ਦੌਰਾਨ ਤਲਵਾਰਾਂ ਨਾਲ ਕਾਰ ਭੰਨ ਦਿੱਤੀ ਗਈ। ਇਸ ਉਪਰੰਤ ਕਿਰਨਪ੍ਰੀਤ ਸਿੰਘ ਨੂੰ ਪਹਿਲਾਂ ਦੋਰਾਹਾ ਦੇ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।