News
Australia ‘ਚ ਹੜ੍ਹ ਨੇ ਮਚਾਈ ਤਬਾਹੀ !
AUSTRALIA FLOOD : ਆਸਟ੍ਰੇਲੀਆ ਦੇ ਪੂਰਬੀ ਤੱਟਵਰਤੀ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਨੇ ਤਬਾਹੀ ,ਮਚਾ ਦਿੱਤੀ ਹੈ। ਇਸ ਹੜ੍ਹ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਲਾਪਤਾ ਹੈ। ਖੁਸ਼ਕਿਸਮਤੀ ਨਾਲ, ਹੁਣ ਬੱਦਲ ਸਾਫ਼ ਹੋ ਗਏ ਹਨ ਅਤੇ ਮੌਸਮ ਸਾਫ਼ ਹੈ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਹੜ੍ਹਾਂ ਅਤੇ ਬਾਰਿਸ਼ਾਂ ਕਾਰਨ 50 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਪੂਰਬੀ ਤੱਟਵਰਤੀ ਇਲਾਕਿਆਂ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਭਾਰੀ ਮੀਂਹ ਪਿਆ ਅਤੇ ਹੁਣ ਇਹ ਘੱਟ ਦਬਾਅ ਵਾਲਾ ਖੇਤਰ ਸਿਡਨੀ ਵੱਲ ਵਧ ਗਿਆ ਹੈ।ਹੜ੍ਹ ਕਾਰਨ 50,000 ਤੋਂ ਵੱਧ ਲੋਕਾਂ ਦੇ ਘਰ ਉਜੜ ਗਏ ਹਨ।
