Connect with us

World

ਭਾਰਤ ‘ਚ ਚਾਵਲ ‘ਤੇ ਲੱਗੀ ਪਾਬੰਦੀ, ਹੁਣ ਅਮਰੀਕਾ ‘ਚ ਨਹੀਂ ਮਿਲਣਗੇ ਇਕ ਤੋਂ ਵੱਧ ਪੈਕਟ…

Published

on

26 JULY 2023: ਘਰੇਲੂ ਬਾਜ਼ਾਰ ‘ਚ ਚੌਲਾਂ ਦੀਆਂ ਕੀਮਤਾਂ ‘ਚ ਤੇਜ਼ੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਬਰਾਮਦ ‘ਤੇ ਪਾਬੰਦੀ ਲਗਾਉਣ ਦਾ ਕਦਮ ਚੁੱਕਿਆ ਹੈ ਤਾਂ ਜੋ ਕੀਮਤਾਂ ਜ਼ਿਆਦਾ ਨਾ ਚੜ੍ਹ ਸਕਣ। 2023-24 ਹਾੜ੍ਹੀ ਦੇ ਸੀਜ਼ਨ ਲਈ ਝੋਨੇ ਦੀ ਫਸਲ ਦੇ ਅਸਫਲ ਹੋਣ ਕਾਰਨ ਪਿਛਲੇ ਤਿੰਨ ਮਹੀਨਿਆਂ ਵਿੱਚ ਘਰੇਲੂ ਚੌਲਾਂ ਦੀਆਂ ਕੀਮਤਾਂ ਵਿੱਚ 20-30 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਚੌਲਾਂ ਦੀ ਬਰਾਮਦ ‘ਤੇ ਪਾਬੰਦੀ ਤੋਂ ਬਾਅਦ ਅਮਰੀਕਾ ਦੇ ਡਿਪਾਰਟਮੈਂਟਲ ਸਟੋਰਾਂ ‘ਤੇ ਚੌਲ ਖਰੀਦਣ ਲਈ ਭਾਜੜ ਮੱਚ ਗਈ ਹੈ।

ਚੌਲ ਖਰੀਦਣ ਦੀ ਇੰਨੀ ਭੀੜ ਸੀ ਕਿ ਸਟੋਰਾਂ ਨੇ ਗਾਹਕਾਂ ਦੁਆਰਾ ਖਰੀਦੇ ਜਾਣ ਵਾਲੇ ਚੌਲਾਂ ਦੀਆਂ ਬੋਰੀਆਂ ਦੀ ਗਿਣਤੀ ‘ਤੇ ਸੀਮਾ ਲਗਾ ਦਿੱਤੀ। ਸਥਿਤੀ ਨੂੰ ਆਮ ਵਾਂਗ ਰੱਖਣ ਲਈ ਕਈ ਸਟੋਰਾਂ ਨੇ ‘ਪ੍ਰਤੀ ਘਰ ਸਿਰਫ਼ ਇੱਕ ਚੌਲਾਂ ਦੀ ਥੈਲੀ’ ਦੇ ਨੋਟਿਸ ਲਗਾ ਦਿੱਤੇ ਹਨ ਪਰ ਚੌਲਾਂ ਦੀ ਜਮ੍ਹਾਂਖੋਰੀ ਨੂੰ ਲੈ ਕੇ ਚਿੰਤਾਵਾਂ ਪੈਦਾ ਹੋ ਗਈਆਂ ਹਨ।

ਗੈਰ-ਬਾਸਮਤੀ ਚੌਲਾਂ ‘ਤੇ ਭਾਰਤ ਦੀ ਨਿਰਯਾਤ ਪਾਬੰਦੀ ਨੇ ਵਿਸ਼ਵ ਪੱਧਰ ‘ਤੇ, ਖਾਸ ਕਰਕੇ ਵਿਦੇਸ਼ੀ ਭਾਰਤੀਆਂ ਨੂੰ ਪ੍ਰਭਾਵਿਤ ਕੀਤਾ ਹੈ, ਬਹੁਤ ਸਾਰੇ ਪ੍ਰਵਾਸੀ ਭਾਰਤੀਆਂ ਨੇ ਕਥਿਤ ਤੌਰ ‘ਤੇ ਸੋਨਾ ਮਸੂਰੀ ਚੌਲਾਂ ਦੀਆਂ 10-15 ਬੋਰੀਆਂ ਖਰੀਦੀਆਂ ਹਨ। ਦੱਸ ਦੇਈਏ ਕਿ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਬਰਾਮਦ ‘ਤੇ ਰੋਕ ਲਗਾ ਕੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਘਰੇਲੂ ਸਪਲਾਈ ਨੂੰ ਵਧਾਇਆ ਜਾ ਸਕਦਾ ਹੈ। ਚੌਲਾਂ ਦੇ ਨਿਰਯਾਤਕ ਪੋਲਾ ਨੇ ਕਿਹਾ ਕਿ ਚੌਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ‘ਚ ਸੱਤ ਫੀਸਦੀ ਦਾ ਵਾਧਾ ਹੋਣ ਨਾਲ ਘਰੇਲੂ ਬਾਜ਼ਾਰ ‘ਚ ਕੀਮਤਾਂ ‘ਚ ਵਾਧਾ ਹੋਇਆ ਹੈ।