Connect with us

Punjab

ਬਟਾਲਾ ਪੁਲਿਸ ਨੇ ਗੋਲੀ ਲੱਗਣ ਨਾਲ ਜਖਮੀ ਹੋਏ ਪ੍ਰਵਾਸੀ ਦਾ ਕਰਵਾਇਆ ਇਲਾਜ

Published

on

10 ਦਸੰਬਰ 2023:  ਬੀਤੀ 28 ਨਵੰਬਰ ਨੂੰ ਪੁਲਿਸ ਥਾਣਾ ਕੋਟਲੀ ਸੂਰਤ ਮਲੀ ਅੰਦਰ ਪੈਂਦੇ ਪਿੰਡ ਦਰਗਾਬਾਦ ਵਿੱਚ ਗਰਮ ਕੱਪੜੇ ਵੇਚਣ ਵਾਲੇ ਨੌਜਵਾਨ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ।ਐਸਐਸਪੀ ਬਟਾਲਾ ਅਸ਼ਵਨੀ ਗੋਟੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਅਤੇ ਪੁਲਿਸ ਥਾਣਾ ਕੋਟਲੀ ਦੇ ਐਸਐਚਓ ਨਿਰਮਲ ਸਿੰਘ ਵੱਲੋਂ ਜ਼ੱਖਮੀ ਨੌਜਵਾਨ ਬਚਾਉਣ ਲਈ ਆਪਣੇ ਕੋਲੋਂ ਖਰਚਾ ਕਰਕੇ ਨੌਜਵਾਨ ਦਾ ਗੁਰੂ ਨਾਨਕ ਦੇਵ ਹਸਪਤਾਲ ਤੋਂ ਉਪਰੇਟ ਕਰਵਾਇਆ ਗਿਆ ਸੀ ਜਿਸ ਦੀ ਵਜਹਾ ਨਾਲ ਉਸ ਨੌਜਵਾਨ ਦੀ ਜਾਨ ਬਚੀ ਹੈ। ਅੱਜ ਉਸ ਨੌਜਵਾਨ ਦੇ ਪਿਤਾ ਵੱਲੋਂ ਪੰਜਾਬ ਪੁਲਿਸ ਦਾ ਧੰਨਵਾਦ ਕਰਨ ਲਈ ਪੁਲਿਸ ਥਾਣਾ ਕੋਟਲੀ ਸੂਰਤ ਮਲੀ ਵਿਖੇ ਪਹੁੰਚੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਖਮੀ ਨੌਜਵਾਨ ਸਾਨ ਮੁਹੰਮਦ ਦੇ ਪਿਤਾ ਇਨਸਾਫ ਅਲੀ ਵਾਸੀ ਯੂਪੀ ਨੇ ਪੰਜਾਬ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਜਿਲਾ ਬਟਾਲਾ ਦੇ ਐਸਐਸਪੀ ਮੈਡਮ ਅਸ਼ਵਨੀ ਗੋਟੀਆਲ, ਡੀਐਸਪੀ ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਅਤੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਮੁਖੀ ਨਿਰਮਲ ਸਿੰਘ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਜਿਨਾਂ ਨੇ ਖੁਦ ਆਪਣੇ ਕੋਲੋਂ ਖਰਚਾ ਉਠਾ ਕੇ ਉਹਨਾਂ ਦੇ ਪੁੱਤਰ ਦੀ ਜਾਨ ਬਚਾਈ ਹੈ।ਜਖਮੀ ਨੌਜਵਾਨ ਦੇ ਪਿਤਾ ਇਨਸਾਫ ਅਲੀ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਗੱਲਬਾਤ ਦੌਰਾਨ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡਾ ਇਨਸਾਨੀ ਫਰਜ ਬਣਦਾ ਹੈ ਕਿ ਕਿਸੇ ਗਰੀਬ ਦੀ ਜਾਨ ਬਚਾਈ ਜਾਵੇ,ਉਨਾਂ ਹੋਰ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਖੌਫ ਦੇ ਪੰਜਾਬ ਵਿੱਚ ਆ ਕੇ ਆਪਣੀ ਰੋਜੀ ਰੋਟੀ ਕਮਾ ਸਕਦੇ ਹਨ ਤੇ ਪੰਜਾਬ ਪੁਲਿਸ ਉਹਨਾਂ ਦੇ ਜਾਨ ਮਾਲ ਦੀ ਰਾਖੀ ਲਈ ਹਰ ਪਲ ਤਤਪਰ ਹੈ।ਐਸਐਚਓ ਨਿਰਮਲ ਸਿੰਘ ਵੱਲੋਂ ਜਖਮੀ ਨੌਜਵਾਨ ਦੇ ਪਿਤਾ ਇਨਸਾਫ ਅਲੀ ਨੂੰ ਹਸਪਤਾਲ ਦੇ ਹੋਰ ਖਰਚੇ ਲਈ ਕੁਝ ਨਗਦ ਰਾਸੀ ਭੇਟ ਕਰਕੇ ਇੱਕ ਚੰਗੇ ਤੇ ਇਮਾਨਦਾਰ ਅਫਸਰ ਦਾ ਸਬੂਤ ਦਿੱਤਾ ਹੈ।