Amritsar
ਖੇਡ ਦੇ ਮੈਦਾਨ ‘ਚ ਚੱਲੀਆ ਕਿਰਪਾਨਾਂ

ਅੰਮ੍ਰਿਤਸਰ, 12 ਮਾਰਚ : ਬੱਚਿਆਂ ਆਪਣੇ ਦੋਸਤਾਂ ਨਾਲ ਖੇਡਦੇ ਨੇ ਨਾਲ ਲੜਾਈ ਵੀ ਹੁੰਦੀ ਹੈ ਪਰ ਲੜਾਈ ਜਿਆਦਾ ਸਮਾਂ ਨਹੀਂ ਚਲਦੀ। ਅਜਿਹੀ ਵਾਰਦਾਤ ਅੰਮ੍ਰਿਤਸਰ ਵਿਖੇ ਹੇਈ ਜਿਥੇ ਬੱਚਿਆਂ ਵਿਚਕਾਰ ਲੜਾਈ ਤਾਂ ਹੋਈ ਪਰ ਇਹ ਲੜਾਈ ਆਸਾਨੀ ਨਾਲ ਖ਼ਤਮ ਨਹੀਂ ਹੋਈ, ਤੇ ਇਹ ਆਮ ਲੜਾਈ ਤੋਂ ਵੱਧ ਗਈ, ਇਸ ਲੜਾਈ ਦੇ ਵਧਣ ਦਾ ਕਾਰਨ ਬੱਚਿਆਂ ਦੇ ਪਰਿਵਾਰ ਹਨ। ਦੱਸ ਦਈਏ ਕਿ ਕ੍ਰਿਕੇਟ ਖੇਡ ਰਹੇ ਬੱਚਿਆਂ ਵਿਚਕਾਰ ਹੋਈ ਲੜਾਈ ਨੇ ਭਿਆਨਕ ਰੂਪ ਲੈ ਲਿਆ।

ਲੜਾਈ ਬੱਚਿਆਂ ਤੋਂ ਸ਼ੁਰੂ ਹੋਈ ਪਰ ਵੱਡਿਆਂ ਤੱਕ ਜਾ ਪਹੁੰਚੀ, ਜਿਸ ਵਿੱਚ ਪਹਿਲਾ ਕਿਰਪਾਨ ਨਾਲ ਤੇ ਫਿਰ ਗੋਲੀਆਂ ਨਾਲ ਲੜਾਈ ਹੋਈ। ਜਾਣਕਾਰੀ ਤੋਂ ਪਤਾ ਲਗਿਆ ਕਿ ਗੋਲੀ ਚਲਾਉਣ ਵਾਲਾ ਫੌਜੀ ਦਾ ਮੁੰਡਾ ਸੀ ਜਿਸ ਨਾਲ ਕੁਝ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਦੀ ਜਾਂਚ ਪੜਤਾਲ ਤੋਂ ਸੀ.ਸੀ.ਟੀ.ਵੀ ਵੀਡੀਓ ਸਾਹਮਣੇ ਆਈ, ਜਿਸਦੇ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਛੋਟੀ ਜਹੀ ਲੜਾਈ ਨੇ ਭਿਆਨਕ ਰੂਪ ਲੈ ਲਿਆ ਤੇ ਪਿੰਡ ਵਿਚ ਦਹਿਸ਼ਤ ਫੈਲ ਗਈ।