Health
ਡਬਲ ਰੋਟੀ , ਫੈਨ ਤੇ ਪਾਉ ਖਾਣ ਵਾਲਿਊ ਹੋ ਜਾਉ ਸਾਵਧਾਨ
16 ਨਵੰਬਰ ( ਅਭਿਸ਼ੇਕ ਭਾਟੀਆ ) : ਜਦੋ ਕੋਈ ਵਿਆਕਤੀ ਬਿਮਾਰ ਹੋ ਜਾਦਾ ਹੈ ਤਾ ਡਾਕਟਰ ਉਸ ਨੂੰ ਕਹਿੰਦਾ ਰੋਟੀ ਨਾ ਖਾਉ, ਤੇ ਡਬਲ ਰੋਟੀ ਖਾ ਲਉ, ਇਹ ਡਬਲ ਰੋਟੀ ਕਿਸ ਤਰਾ ਦੀ ਗੰਦੀ ਜਗਾਂ ਤੇ ਬਣਦੀ ਹੈ ਦੇਖ ਲਉ, ਤੇ ਹਰ ਬੰਦਾ ਚਾਹ ਵਾਲੀ ਰੇਹੜੀ ਤੇ ਖੜਕੇ ਚਾਹ ਦੀ ਚੁਸਕੀ ਨਾਲ ਫੈਨ ਵੀ ਖਾਦਾ ਹੈ . ਤੇ ਬੱਚੇ ਕਰੀਮ ਰੋਲ ਬੜੇ ਚਾਅ ਕੇ ਖਾਦੇ ਹਨ ਇਸ ਤਰਾਂ ਦੀ ਘਟੀਆ ਬੇਕਰੀ ਤੇ ਅੱਜ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਸ਼ਿਕਾਇਤ ਦੇ ਅਧਾਰ ਤੇ ਨਲੋਈਆਂ ਚੋਕ ਵਿਖੇ ਛਾਪਾ ਮਾਰਿਆ ਤੇ ਦੇਖ ਫੂਡ਼ ਟੀਮ ਦੇ ਹੋਸ਼ ਉੜ ਗਏ । ਇਹ ਬੇਕਰੀ ਇਹਨੀ ਜਿਆਦਾ ਗੰਦੀ ਸੀ ਕਿ ਜਾਨਵਰ ਰੱਖਣ ਵਾਲੀ ਜਗਾਂ ਸਾਫ ਹੁੰਦੀ ਹੈ ਇਸ ਦੇ ਚਲਦਿਆ ਜਿਲਾ ਸਿਹਤ ਅਫਸਰ ਵੱਲੋ ਕਰੀਮ ਰੋਲ ਅਤੇ ਫੈਨ ਦਾ ਸੈਪਲ ਲੈ ਕੇ ਘਟੀਆ ਮੈਦਾ ਨਸ਼ਟ ਕਰਵਾ ਤੇ ਬੇਕਰੀ ਤੇ ਪਿਆ ਸਾਰਾ ਮਾਲ ਜਬਤ ਕਰਕੇ ਸੀਲ ਕਰ ਦਿੱਤਾ ਗਿਆ । ਬੇਕਰੀ ਮਾਲਿਕ ਮਹੰਮਦ ਅਸਰਿਫ ਦਾ ਅਨ ਹਾਈਜੀਨ ਦਾ ਚਲਾਣ ਕੱਟ ਦਿੱਤਾ ਗਿਆ ਅਤੇ ਫੂਡ ਸੇਫਟੀ ਸਰਟੀਫਕੇਟ ਬਣਾਉਣਂ ਅਤੇ ਬੇਕਰੀ ਦੀ ਸਾਫ ਸਫਾਈ ਵਾਸਤੇ 7 ਦਿਨ ਸਮਾਂ ਦਿੱਤਾ ਗਿਆ । ਇਸ ਮੋਕੇ ਫੂਡ ਸੇਫਟੀ ਅਫਸਰ ਮੁਨੀਸ਼ ਸੋਡੀ , ਨਰੇਸ਼ ਕੁਮਾਰ ਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਹਾਜਰ ਸੀ ।
ਇਸ ਮੋਕੇ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਦੱਸਿਆ ਕਿ ਸ਼ਿਕਾਇਤ ਦੇ ਅਧਾਰ ਤੇ ਅੱਜ ਨਲੋਈਆ ਚੋਕ ਹੁਸ਼ਿਆਰਪੁਰ ਵਿਖੇ ਇਕ ਰੂਬੀ ਬੇਕਰੀ ਤੇ ਛਾਪਾ ਮਾਰਿਆ ਤੇ ਉਤੇ ਬਹੁਤ ਵੱਡੀ ਪੱਧਰ ਤੇ ਡੱਬਲ ਰੋਟੀ ਫੈਨ ਕਰੀਮ ਰੋਲ ਤੇ ਪਾਊ ਬਣ ਰਹੇ ਸਨ । ਜਦੋ ਇਸ ਮਾਲਿਕ ਮੁੰਹਮਦ ਅਸ਼ਰਿਫ ਨੂੰ ਇਹ ਪਛਿਆ ਕਿ ਤੁਸੀ ਕਦੋ ਤੋ ਇਹ ਕੰਮ ਕਦੋ ਤੋ ਕਰਕੇ ਰਹੇ ਤਾ ਉਹਨਾਂ ਦੱਸਿਆ ਕਿ ਕੰਮ ਸਾਡਾ ਖਾਨਦਾਨੀ ਮੇਰੇ ਤੋ ਪਹਿਲਾ ਮੇਰੇ ਪਿਤਾ ਜੀ ਇਹ ਕੰਮ ਕਰਦੇ ਸਨ ਸਮਝੋ ਕਿ ਪਿਛਲੇ 10 ਸਾਲ ਤੋ ਇਹ ਲੋਕ ਜਿਲੇ ਦੇ ਲੋਕਾਂ ਗੰਦ ਖਵਾ ਰਹੇ ਸਨ । ਉਹਨਾਂ ਇਹ ਵੀ ਦੱਸਿਆ ਕਿ ਇਸ ਬੇਕਰੀ ਦੇ ਮਾਲਿਕ ਕੋਲ ਫੂਡ ਲਾਈਸੈਸ ਨਾ ਹੋਣ ਕਰਕੇ ਤੇ ਇਹ ਬੇਕਰੀ ਰੋਡ ਤੇ ਪਿਛਲੇ ਪਾਸੇ ਬਣੀ ਹੋਈ ਤੇ ਇਸ ਕਰਕੇ ਵਿਭਾਗ ਦਾ ਵੀ ਇਸ ਵੱਲ ਧਿਆਨ ਨਹੀ ਗਿਆ । ਉਹਨਾਂ ਇਹ ਵੀ ਦੱਸਿਆ ਕੇ ਸ਼ਹਿਰ ਦੀਆ ਨਾਮੀ ਬੇਕਰੀਆ ਤੇ ਇਹਨਾ ਦਾ ਮਾਲ ਸਪਲਾਈ ਹੁੰਦਾ ਹੈ ਤੇ ਅਸੀ ਨਾਮੀ ਗਰਾਮੀ ਦੁਕਾਨਾ ਪਈਆ ਇਹ ਚੀਜਾਂ ਖਾ ਰਹੇ ਹੈ ਜੋ ਕਿ ਨਿਰਾ ਗੰਦਾ ਹੈ । । ਇਸ ਮੋਕੇ ਟੀਮ ਵੱਲੋ ਸੈਪਲ ਲੈ ਕੇ ਖਰੜ ਲੈਬਰੋਟਰੀ ਭੇਜ ਦਿੱਤੇ ਹਨ , ਸਾਰਾ ਬਣਿਆ ਮਾਲ ਸੀਲ ਕਰ ਦਿੱਤਾ ਗਿਆ ਸੈਪਲਾ ਦੀ ਰਿਪੋਟ ਆਉਣਂ ਤੋ ਬਆਦ ਹੀ ਇਹ ਮਾਰਕੀਟ ਵਿੱਚ ਮਾਲ ਵੇਚ ਸਕੇਗਾ । ਲੱਗ ਭੱਗ ਇਕ ਕਵਿੰਟਲ ਤਿਆਰ ਮੈਦਾ ਵੀ ਨਸ਼ਟ ਕਰਵਾ ਦਿੱਤਾ ਤੇ ਤਾਰ ਮਾਲ ਇਸ ਤਰਾ ਦੇ ਗੰਦੇ ਕੰਬਲਾ ਵਿੱਚ ਲਪੇਟਿਆ ਹੋਇਆ ਸੀ ਜਿਸ ਵਿੱਚੋ ਵੱਡੀ ਪੱਧਰ ਤੇ ਮੁਸ਼ਕ ਆ ਰਿਹਾ ਸੀ । ਇਸ ਮੋਕੇ ਉਹਨਾਂ ਜਿਲੇ ਦੇ ਲੋਕਾ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਇਲਾਕੇ ਵਿੱਚ ਕੋਈ ਇਸ ਤਰਾ ਦੀ ਚੀਜਾਂ ਵੇਚ ਰਿਹਾ ਤਾ ਸਿਵਲ ਸਰਜਨ ਦਫਤਰ ਵਿਖੇ ਰਿਪੇਟ ਕਰੋ ਨਾ ਗੁਪਤ ਰੱਖਿਆ ਜਾਵੇਗਾ।