Uncategorized
ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਦਿੱਤਾ ਬੇਟੇ ਨੂੰ ਜਨਮ

ਬਾਲੀਵੁੱਡ ਦੇ ਅਦਾਕਾਰਾ ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਦੇ ਘਰ ਆਇਆ ਨੰਨ੍ਹੇ ਮਹਿਮਾਨ। ਖ਼ੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਅਤੇ ਫੈਨਜ਼ ਲਈ ਇਹ ਇਕ ਵੱਡੀ ਖ਼ੁਸ਼ਖਬਰੀ ਹੈ। ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਉਹ ਕਾਫੀ ਸੁਰਖੀਆਂ ’ਚ ਸੀ। ਕਰੀਨਾ ਕਪੂਰ ਖ਼ਾਨ ਨੂੰ ਬਿ੍ਰਜ ਕੈਂਡੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਨਵੇਂ ਜਨਮੇ ਬੱਚੇ ਨਾਲ ਕਰੀਨਾ, ਸੈਫ ਤੇ ਤੈਮੂਰ ਦੀ ਫੋਟੋ ਵੀ ਕਾਫੀ ਚਰਚਾ ‘ਚ ਬਣੀ ਹੋਈ ਹੈ।
ਕਰੀਨਾ ਕਪੂਰ ਖ਼ਾਨ ਨੇ ਐਤਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਕਰੀਨਾ ਕਪੂਰ ਖ਼ਾਨ ਤੇ ਉਨ੍ਹਾਂ ਦੇ ਪਤੀ ਅਦਾਕਾਰ ਸੈਫ ਅਲੀ ਖ਼ਾਨ ਨੇ ਬੀਤੇ ਸਾਲ ਅਗਸਤ ’ਚ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਕਰੀਨਾ ਦੁਬਾਰਾ ਪ੍ਰੈਗਨੈਂਟ ਹੈ। ਕਰੀਨਾ ਦੀ ਡਿਊ ਡੇਟ 15 ਫਰਵਰੀ ਸੀ, ਜੋ ਉਨ੍ਹਾਂ ਦੇ ਪਿਤਾ ਰਣਧੀਰ ਕਪੂਰ ਨੇ ਇਕ ਇੰਟਰਵਿਊ ’ਚ ਕਹੀ ਸੀ, ਜਿਸਤੋਂ ਬਾਅਦ ਤੋਂ ਹੀ ਫੈਨਜ਼ ਨੂੰ ਖ਼ੁਸ਼ਖ਼ਬਰੀ ਦਾ ਇੰਤਜ਼ਾਰ ਸੀ। ਆਪਣੇ ਪ੍ਰੈਗਨੈਂਸੀ ਪੀਰੀਅਡ ਦੌਰਾਨ ਕਰੀਨਾ ਕਾਫੀ ਐਕਟਿਵ ਰਹੀ ਹੈ। ਉਹ ਲਗਾਤਾਰ ਸਰੀਰਕ ਰੂਪ ਨਾਲ ਵੀ ਸਰਗਰਮ ਹੈ ਅਤੇ ਉਨ੍ਹਾਂ ਨੂੰ ਘੁੰਮਦੇ-ਫਿਰਦੇ ਦੇਖਿਆ ਜਾਂਦਾ ਰਿਹਾ ਹੈ। ਉਥੇ ਹੀ ਕਰੀਨਾ ਨੇ ਕਈ ਅਪਡੇਟਸ ਸੋਸ਼ਲ ਮੀਡੀਆ ਰਾਹੀਂ ਵੀ ਦਿੱਤੀਆਂ ਹਨ। ਉਨ੍ਹਾਂ ਨੇ ਹਾਲ ਹੀ ’ਚ ਉਨ੍ਹਾਂ ਗਿਫਟਸ ਦੀ ਝਲਕ ਵੀ ਦਿਖਾਈ, ਜੋ ਨੰਨ੍ਹੇ ਮਹਿਮਾਨ ਦੇ ਸਵਾਗਤ ਲਈ ਦੋਸਤਾਂ ਨੇ ਭੇਜੇ।