Punjab
AI ਤੋਂ ਸਾਵਧਾਨ! ਨਾਬਾਲਿਗ ਲੜਕਿਆਂ ਨੇ ਬਣਾਇਆ ਮਹਿਲਾ ਸੰਸਦ ਮੈਂਬਰ ਦਾ ਅਸ਼ਲੀਲ ਵੀਡੀਓ!!
AI ਤੋਂ ਸਾਵਧਾਨ! ਛੋਟੇ ਛੋਟੇ ਬੱਚਿਆਂ ਨੇ ਵੀ ਸਿੱਖ ਲਈ ਹੈ Deep Fake ਤਕਨੀਕ।Deep Fake ਤਕਨੀਕ ਨਾਲ ਕਿਸੇ ਵੀ ਵਿਅਕਤੀ ਦੀ ਤਸਵੀਰ ਜਾਂ ਵੀਡੀਓ ਲੈ ਕੇ ਉਸ ਤੋਂ ਅਸ਼ਲੀਲ ਵੀਡੀਓ ਬਣਾਈ ਜਾ ਸਕਦੀ ਹੈ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਉੱਤਰ ਪ੍ਰਦੇਸ਼ ਤੋਂ। ਉੱਤਰ ਪ੍ਰਦੇਸ਼ ਦੇ ਕੈਰਾਨਾ ਲੋਕ ਸਭਾ ਹਲਕੇ ਦੀ ਮਹਿਲਾ ਸੰਸਦ ਮੈਂਬਰ ਇਕਰਾ ਹਸਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਚੱਲਦਾ ਰਿਹਾ। ਇਹ ਵੀਡੀਓ ਇਕਰਾ ਹਸਨ ਕੋਲ ਵੀ ਪਹੁੰਚ ਗਿਆ। ਇਕਰਾ ਨੇ ਇਸਦੀ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਇਹ ਵੀਡੀਓ ਜਿਸ ਵਿੱਚ ਇਕਰਾ ਹਸਨ ਨੂੰ ਕਿਸੇ ਲੜਕੇ ਨਾਲ ਇਤਰਾਜ਼ਯੋਗ ਹਾਲਤ ਵਿੱਚ ਦਿਖਾਇਆ ਗਿਆ ਸੀ ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਦੋ ਨਾਬਾਲਿਗ ਲੜਕਿਆਂ ਨੇ ਬਣਾਇਆ ਸੀ। ਇਨ੍ਹਾਂ ਲੜਕਿਆਂ ਜਿਨ੍ਹਾਂ ਦੀ ਉਮਰ 13,14 ਸਾਲ ਸੀ ਨੇ ਇੱਕ ਫਰਜ਼ੀ Facebook I’d ਬਣਾ ਕੇ ਇਹ ਅਸ਼ਲੀਲ ਵੀਡੀਓ ਫੇਸਬੁੱਕ ਉੱਪਰ ਅੱਪਲੋਡ ਕਰਕੇ ਵਾਇਰਲ ਕਰ ਦਿੱਤੀ ਸੀ।
ਸੰਸਦ ਮੈਂਬਰ ਇਕਰਾ ਨੇ ਇਨ੍ਹਾਂ ਲੜਕਿਆਂ ਦਾ ਪਤਾ ਲਗਾ ਕੇ ਜਦੋਂ ਇਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਤਾਂ ਲੜਕਿਆਂ ਦੇ ਵਕੀਲ ਨੇ ਇਕਰਾ ਹਸਨ ਤੋਂ ਮੁਆਫ਼ੀ ਮੰਗੀ ਅਤੇ ਲੜਕਿਆਂ ਤੋਂ ਵੀ ਮੁਆਫੀ ਮੰਗਵਾਈ ਗਈ। ਇਕਰਾ ਨੇ ਇਨ੍ਹਾਂ ਲੜਕਿਆਂ ਤੋਂ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਲੈ ਕੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਹੈ ਅਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।ਹੁਣ ਚਿੰਤਾ ਵਾਲੀ ਗੱਲ ਇਹ ਹੈ ਕਿ AI ਸਮਾਜ ਵਿੱਚ ਕਿੰਨੇ ਵੱਡੇ ਖ਼ਤਰੇ ਲੈ ਕੇ ਆ ਰਹੀ ਹੈ। ਭਾਵੇਂ AI ਸਮਾਜ ਲਈ ਵਰਦਾਨ ਵੀ ਸਾਬਤ ਹੋ ਰਹੀ ਹੈ ਪਰ ਅੱਜ ਦੇ ਸਮੇਂ ਵਿੱਚ AI ਦੀ Deep Fake ਤਕਨੀਕ ਤੋਂ ਸਮਾਜ ਨੂੰ ਵੱਡੇ ਖ਼ਤਰੇ ਅਤੇ ਚੁਣੌਤੀਆਂ ਹਨ।
ਅਸੀਂ World Punjabi TV ਵੱਲੋਂ ਇੱਕ ਪ੍ਰੋਗਰਾਮ ਵਿੱਚ ਦਰਸ਼ਕਾਂ ਨੂੰ ਪਹਿਲਾਂ ਵੀ Aware ਕਰ ਚੁੱਕੇ ਹਾਂ ਕਿ ਇਹ ਸੋਸ਼ਲ ਮੀਡੀਆ ਐਪਸ ਜਿਨ੍ਹਾਂ ਵਿੱਚ ਵਟਸਐਪ, ਟਿੰਡਰ, ਫੇਸਬੁੱਕ, ਇੰਸਟਾਗ੍ਰਾਮ ਆਦਿ ਵਰਗੇ ਪਲੇਟਫਾਰਮ ਵਰਤਦਿਆਂ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਖਾਸ ਕਰਕੇ ਜਿਹੜੀਆਂ ਲੜਕੀਆਂ ਇਨ੍ਹਾਂ ਐਪਸ ਉੱਪਰ ਆਪਣੀਆਂ ਤਸਵੀਰਾਂ ਜਾਂ ਵੀਡੀਓ ਪਾਉਂਦੀਆਂ ਹਨ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ ਜਾਂ ਵੀਡੀਓ ਨੂੰ ਅਸ਼ਲੀਲ ਵੀਡੀਓ ਵਿੱਚ ਬਦਲਿਆ ਜਾ ਸਕਦਾ ਹੈ। ਆਮ ਫੋਟੋਆਂ ਅਤੇ ਵੀਡੀਓ ਨੂੰ ਅਸ਼ਲੀਲ ਵੀਡੀਓ ਵਿੱਚ ਬਦਲਣ ਲਈ ਕਿਸੇ ਸਾਫਟਵੇਅਰ ਇੰਜੀਨੀਅਰ ਦੀ ਲੋੜ ਨਹੀਂ ਇਹ ਕੰਮ ਸੋਸ਼ਲ ਮੀਡੀਆ ਉੱਪਰ ਐਡਿਟਿੰਗ ਦੀ ਥੋੜੀ ਬਹੁਤੀ ਜਾਣਕਾਰੀ ਰੱਖਦੇ ਲੋਕ ਵੀ ਕਰ ਸਕਦੇ ਹਨ। ਇਹ ਘਟਨਾ ਜੋ ਸੰਸਦ ਮੈਂਬਰ ਇਕਰਾ ਹਸਨ ਦੀ ਵੀਡੀਓ ਸਾਹਮਣੇ ਆਈ ਹੈ ਉਹ 13 ਅਤੇ 14 ਸਾਲ ਦੇ ਆਮ ਲੜਕਿਆਂ ਨੇ ਬਣਾਈ ਸੀ।ਦੋਸਤੋ ਅਗਰ ਕਿਸੇ ਦੇ ਬੱਚੇ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਵੇ ਤੇ ਬੱਚਾ ਕਹੇ ਕਿ ਇਹ ਵੀਡੀਓ ਮੇਰੀ ਨਹੀਂ ਤਾਂ ਉਸ ਉੱਪਰ ਵਿਸ਼ਵਾਸ ਕਰ ਲਿਓ ਕਿਉੰਕਿ Deep Fake ਤਕਨੀਕ ਨਾਲ ਕਿਸੇ ਤਰ੍ਹਾਂ ਦੀ ਵੀ ਵੀਡੀਓ ਬਣਾ ਸਕਦੇ ਹਨ ਸ਼ਰਾਰਤੀ ਕਿਸਮ ਦੇ ਲੋਕ।
ਬੀਤੇ ਕੁੱਝ ਦਿਨ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀ ਕਿ ਅਸ਼ਲੀਲ ਵੀਡੀਓ ਬਣਾ ਕੇ Sextortion ਦੇ ਮਾਮਲੇ ਵਿੱਚ ਭਾਰਤ ਦੁਨੀਆਂ ਭਰ ਵਿੱਚੋਂ ਦੂਸਰੇ ਸਥਾਨ ‘ਤੇ ਹੈ। ਇਸ ਲਈ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਕਿਸੇ ਵਿਅਕਤੀ ਦੀ ਅਸ਼ਲੀਲ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕਰਨ ਦੀ ਕੋਸ਼ਿਸ ਕਰ ਸਕਦੇ ਹਨ ਸ਼ਰਾਰਤੀ ਅਨਸਰ। ਸਮਾਜ ਵਿੱਚ ਇਸ ਸੰਬੰਧ ਵਿੱਚ ਸੁਧਾਰ ਲਿਆਉਣਾ ਸੌਖਾ ਨਹੀਂ ਪਰ ਇਸ ਸੰਬੰਧ ਵਿੱਚ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ।
ਕੁਲਵੰਤ ਸਿੰਘ ਗੱਗੜਪੁਰੀ

