Punjab
ਮੋਟਰਸਾਈਕਲ ਚਲਾਉਣ ਵਾਲੇ ਸਾਵਧਾਨ ! ਚਾਈਨਾ ਡੋਰ ਦੀ ਲਪੇਟ ‘ਚ ਆਇਆ ਮੋਟਰਸਾਈਕਲ ਸਵਾਰ
ROPAR : ਭਾਵੇਂ ਕਿ ਚਾਈਨਾ ਡੋਰ ਤੇ ਕਾਗਜ਼ੀ ਪਾਬੰਦੀ ਲਗਾਈ ਹੋਈ ਹੈ ਪਰ ਰੋਪੜ ਦੇ ਵਿੱਚ ਚਾਈਨਾ ਡੋਰ ਦੇ ਨਾਲ ਇਕ ਵਿਅਕਤੀ ਬੁਰੀ ਤਰਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਚੰਡੀਗੜ ਦੇ ਸੈਕਟਰ 32 ਸਥਿਤ ਹਸਪਤਾਲ ਵਿੱਚ ਰੇਫਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਦੀਪਕ ਰਾਏ ਨਾਮਕ ਵਿਅਕਤੀ ਆਪਣੇ ਲੜਕੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਜਾ ਰਿਹਾ ਸੀ ਕਿ ਕੌਮੀ ਮਾਰਗ ਤੇ ਨਿਰੰਕਾਰੀ ਭਵਨ ਦੇ ਨਜ਼ਦੀਕ ਡੋਰ ਦੀ ਲਪੇਟ ਵਿੱਚ ਆ ਗਏ ਜਿਸਦੇ ਚੱਲਦਿਆਂ ਦੀਪਕ ਰਾਏ ਦੀ ਗਰਦਨ ਤੇ ਵੱਡਾ ਕੱਟ ਲੱਗ ਗਿਆ ਤੇ ਉਸਦੇ ਲੜਕੇ ਦੀ ਬਾਂਹ ਤੇ ਕੱਟ ਲੱਗ ਗਿਆ ਜਿਸ ਤੋ ਬਾਅਦ ਇੰਨਾਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਵਿਅਕਤੀ ਦੀਪਕ ਰਾਏ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਫਸ਼ਟ ਦੇ ਕੇ ਚੰਡੀਗੜ ਦੇ ਸੈਕਟਰ 32 ਸਥਿਤ ਹਸਪਤਾਲ ਵਿੱਚ ਰੇਫਰ ਕਰ ਦਿੱਤਾ ਗਿਆ ਹੈ।
ਡਾਕਟਰ ਨੇ ਦਿੱਤੀ ਜਾਣਕਾਰੀ
ਦੱਸਿਆ ਕਿ ਪੀੜਤ ਵਿਅਕਤੀ ਆਪਣੇ ਬੇਟੇ ਨਾਲ ਮੋਟਰਸਾਈਕਲ ‘ਤੇ ਜਾ ਰਹੇ ਸੀ। ਰਸਤੇ ‘ਚ ਜਾਂਦੇ -ਜਾਂਦੇ ਚਾਈਨਾ ਡੋਰ ਲਟਕ ਰਹੀ ਸੀ , ਉਨ੍ਹਾਂ ਦੇ ਗਲੇ ਤੇ ਲਿਪਟ ਗਈ ਅਤੇ ਕਾਫ਼ੀ ਵੱਡਾ ਕੱਟ ਲੱਗਾ ਹੈ ਅਤੇ ਇਲਾਜ ਦੌਰਾਨ ਪੀੜਤ ਦੇ 16-17 ਟਾਂਕੇ ਲੱਗੇ ਹਨ ਅਤੇ 32 ਰੈਫਰ ਕਰ ਦਿੱਤਾ ਗਿਆ ਹੈ।