Connect with us

Governance

ਭਗਵੰਤ ਮਾਨ ਦਾ 2022 ਦੀਆਂ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ‘ਤੇ ਆਇਆ ਵੱਡਾ ਬਿਆਨ

Published

on

bhagwant maan

2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ‘ਤੇ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ।  ਪੰਜਾਬ ਦੀ ਸਿਆਸਤ ਕਦੇ ਵੀ ਜਾਤੀ ਆਧਾਰਤ ਨਹੀਂ ਰਹੀ ਅਤੇ ਨਾ ਹੀ ਅਜਿਹਾ ਕਦੇ ਹੋਵੇਗਾ। ਇਥੇ ਸਾਰੇ ਲੋਕ ਮਿਲ-ਜੁਲ ਕੇ ਰਹਿੰਦੇ ਹਨ ਅਤੇ ਇਕੱਠੇ ਹੀ ਫ਼ੈਸਲੇ ਲੈਂਦੇ ਹਨ। ਇਸ ਲਈ ਭਾਰਤੀ ਜਨਤਾ ਪਾਰਟੀ ਆਪਣੀਆਂ ਇਨ੍ਹਾਂ ਸਾਜ਼ਿਸ਼ਾਂ ਨੂੰ ਪੰਜਾਬ ਤੋਂ ਦੂਰ ਰੱਖੇ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਸਾਡੀ ਪਾਰਟੀ ਪੰਜਾਬ ਨੂੰ ਅਜਿਹਾ ਸੀ. ਐੱਮ. ਦੇਵੇਗੀ ਜੋ ਦਲਿਤ, ਬ੍ਰਾਹਮਣ, ਜੱਟ ਜਾਂ ਕਿਸੇ ਹੋਰ ਜਾਤੀ ਦਾ ਨਹੀਂ, ਸਗੋਂ ਪੂਰੇ ਪੰਜਾਬ ਦਾ ਸੀ. ਐੱਮ. ਹੋਵੇਗਾ। ਇਹ ਗੱਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਹੀ। ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਭਾਜਪਾ ਵਲੋਂ ਦਲਿਤ ਸੀ.ਐੱਮ. ਦੀ ਗੱਲ ਕਹੀ ਗਈ ਹੈ, ਜਦੋਂ ਕਿ ਕਾਂਗਰਸ ਵਿਚ ਵੀ ਅਜਿਹੀ ਹੀ ਆਵਾਜ਼ ਉਠਣ ਲੱਗੀ ਹੈ ਤਾਂ ਇਸ ’ਤੇ ਆਮ ਆਦਮੀ ਪਾਰਟੀ ਦੀ ਕੀ ਰਣਨੀਤੀ ਰਹੇਗੀ? ਇਹ ਅਸਲ ਵਿਚ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਦਾ ਆਧਾਰ ਰਿਹਾ ਹੈ ਕਿ ਸੰਪ੍ਰਦਾਇਕਤਾ ਦੇ ਆਧਾਰ ’ਤੇ ਤਕਸੀਮ ਕਰਕੇ ਹੀ ਇਹ ਆਪਣੀ ਰਾਜਨੀਤੀ ਕਰਦੀ ਹੈ। ਅਜਿਹਾ ਹੀ ਯਤਨ ਭਾਜਪਾ ਵਲੋਂ ਪੰਜਾਬ ਵਿਚ ਕੀਤਾ ਜਾ ਰਿਹਾ ਹੈ ਪਰ ਭਾਜਪਾ ਦਾ ਭੁਲੇਖਾ ਛੇਤੀ ਹੀ ਟੁੱਟ ਜਾਵੇਗਾ ਕਿਉਂਕਿ ਪੰਜਾਬ ਉਹੋ ਜਿਹਾ ਨਹੀਂ ਹੈ, ਜਿਹੋ ਜਿਹਾ ਭਾਜਪਾ ਵਾਲੇ ਸੋਚ ਰਹੇ ਹਨ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਅਜਿਹਾ ਮੁੱਖ ਮੰਤਰੀ ਦੇਵੇਗੀ ਜੋ ਜਾਤੀਵਾਦ, ਖੇਤਰਵਾਦ ਜਾਂ ਭਰਾ-ਭਤੀਜਵਾਦ ਤੋਂ ਕੋਹਾਂ ਦੂਰ ਹੋਵੇਗਾ ਅਤੇ ਪੂਰੇ ਪੰਜਾਬ ਅਤੇ ਪੰਜਾਬ ਦੇ ਹਰ ਨਾਗਰਿਕ ਨੂੰ ਆਪਣਾ ਮੰਨ ਕੇ ਹੀ ਉਨ੍ਹਾਂ ਦੀ ਭਲਾਈ ਦੇ ਫ਼ੈਸਲੇ ਲਵੇਗਾ।

ਪੱਤਰਕਾਰਾਂ ਵਲੋਂ ਪੁੱਛਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਵਿਚ ਚੱਲ ਰਿਹਾ ਕਲੇਸ਼ ਲੋਕਾਂ ਦੀ ਭਲਾਈ ਲਈ ਨਹੀਂ ਹੈ, ਸਗੋਂ ਇਹ ਤਾਂ ਕੁਰਸੀ ਬਚਾਉਣ ਅਤੇ ਵੱਡੀ ਕੁਰਸੀ ਹਥਿਆਉਣ ਲਈ ਹੈ। ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਮਾਨ ਨੇ ਕਿਹਾ ਕਿ ਪਹਿਲਾਂ ਖਹਿਰਾ ਕਾਂਗਰਸ ਤੋਂ ‘ਆਪ’ ਵਿਚ ਆਏ ਸਨ। ਮੌਜੂਦਾ ਸਮੇਂ ਵਿਚ ਉਹ ਇਕ ਪਾਰਟੀ ਤੋਂ ਵਿਧਾਇਕ ਹਨ, ਇਕ ਹੋਰ ਪਾਰਟੀ ਦੇ ਬੈਨਰ ਹੇਠ ਲੋਕਸਭਾ ਚੋਣਾਂ ਲੜ ਚੁੱਕੇ ਹਨ ਅਤੇ ਹੁਣ ਚਰਚਾ ਹੈ ਕਿ ਉਹ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ।