Politics
ਕਸ਼ਮੀਰ ਜ਼ਿਲ੍ਹਾ ਬਡਗਾਮ ਦੇ ਭੁਪਿੰਦਰ ਸਿੰਘ ਗੋਲੀਆਂ ਮਾਰ ਕੇ ਕੀਤਾ ਕਤਲ
ਕਸ਼ਮੀਰ ਵਿੱਚ ਕਤਲ ਦਾ ਮਾਮਲਾ ,ਮ੍ਰਿਤਕ ਬਡਗਾਮ ਜ਼ਿਲ੍ਹਾ ਦੇ ਬਲਾਕ ਖਗ ਦਾ ਸੀ ਵਿਕਾਸ ਪ੍ਰਧਾਨ

ਮੱਧ ਕਸ਼ਮੀਰ ਵਿੱਚ ਕਤਲ ਦਾ ਮਾਮਲਾ
ਅਣਜਾਣ ਵਿਅਕਤੀਆਂ ਵੱਲੋਂ ਘਰ ਵਿੱਚ ਹੀ ਮਾਰੀਆਂ ਗੋਲੀਆਂ
ਮ੍ਰਿਤਕ ਬਡਗਾਮ ਜ਼ਿਲ੍ਹਾ ਦੇ ਬਲਾਕ ਖਗ ਦਾ ਸੀ ਵਿਕਾਸ ਪ੍ਰਧਾਨ
24ਸਤੰਬਰ : ਕਸ਼ਮੀਰ ਵਿੱਚ ਸਾਹਮਣੇ ਆਇਆ ਇੱਕ ਕਤਲ ਦਾ ਮਾਮਲਾ,ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਰਾਜਨੀਤਿਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਭੁਪਿੰਦਰ ਸਿੰਘ ਵਜੋਂ ਦੱਸੀ ਗਈ ਹੈ,ਜੋ ਬਡਗਾਮ ਜ਼ਿਲ੍ਹਾ ਦੇ ਬਲਾਕ ਖਗ ਦਾ ਵਿਕਾਸ ਪ੍ਰਧਾਨ ਸੀ।
ਭੁਪਿੰਦਰ ਸਿੰਘ ਕਸ਼ਮੀਰ ਦੇ ਬਡਗਾਮ ਜ਼ਿਲ੍ਹਾ ਦੇ ਦਾਲਵਾਚ ਇਲਾਕੇ ਵਿੱਚ ਰਹਿ ਰਿਹਾ ਸੀ,ਜਿੱਥੇ ਕੁਝ ਅਣਜਾਣ ਵਿਅਕਤੀਆਂ ਦੁਆਰਾ ਉਸਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ,ਜਿਸਦੇ ਬਾਅਦ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਮੌਕੇ ਤੇ ਉਸਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ,ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ,ਪੂਰੇ ਇਲਾਕੇ ਵਿੱਚ ਹਮਲਾਵਰਾਂ ਨੂੰ ਫੜਣ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਹਮਲਾਵਰਾਂ ਬਾਰੇ ਕੋਈ ਖ਼ਬਰ ਨਹੀਂ ਮਿਲੀ ਹੈ।
Continue Reading