Business
ਬਜਟ 2023 ‘ਚ ਵੱਡਾ ਐਲਾਨ, ਕੀ ਹੋਵੇਗਾ ਸਸਤਾ, ਕੀ ਹੋਵੇਗਾ ਮਹਿੰਗਾ? ਜਾਣੋ ਵਿਸਥਾਰ ਵਿਚ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਪੇਸ਼ ਕੀਤਾ। ਇਸ ਬਜਟ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਇਲੈਕਟ੍ਰਿਕ ਵਾਹਨਾਂ ‘ਚ ਵਰਤੀਆਂ ਜਾਣ ਵਾਲੀਆਂ ਲਿਥੀਅਮ ਆਇਨ ਬੈਟਰੀਆਂ ‘ਤੇ ਕਸਟਮ ਡਿਊਟੀ ਘਟਾ ਕੇ 13 ਫੀਸਦੀ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਤੋਂ ਇਲਾਵਾ ਬਜਟ ‘ਚ ਸਿਗਰੇਟ ‘ਤੇ ਡਿਊਟੀ 16 ਫੀਸਦੀ ਵਧਾਈ ਗਈ ਹੈ।
ਉਨ੍ਹਾਂ ਨੇ ਇਹ ਐਲਾਨ ਸੰਸਦ ‘ਚ 2023-24 ਦਾ ਆਮ ਬਜਟ ਪੇਸ਼ ਕਰਦੇ ਹੋਏ ਕੀਤਾ, ਜਿਸ ਨਾਲ ਇਲੈਕਟ੍ਰਿਕ ਵਾਹਨ ਸਸਤੇ ਹੋਣਗੇ। ਇਸ ਤੋਂ ਇਲਾਵਾ ਮੋਬਾਈਲ, ਟੈਲੀਵਿਜ਼ਨ, ਚਿਮਨੀ ਨਿਰਮਾਣ ਲਈ ਵੀ ਕਸਟਮ ਡਿਊਟੀ ਵਿੱਚ ਰਾਹਤ ਦਿੱਤੀ ਗਈ ਹੈ।
ਬਜਟ ‘ਚ ਵੱਡਾ ਐਲਾਨ, ਕੀ ਹੋਵੇਗਾ ਸਸਤਾ, ਕੀ ਹੋਵੇਗਾ ਮਹਿੰਗਾ?
ਸਸਤੇ
LED ਟੈਲੀਵਿਜ਼ਨ ਸਸਤੇ ਹੋਣਗੇ
-ਇਲੈਕਟ੍ਰੋਨਿਕ ਵਾਹਨ ਸਸਤੇ ਹੋਣਗੇ
ਬਾਇਓ ਗੈਸ ਨਾਲ ਜੁੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ
ਖਿਡੌਣੇ, ਸਾਈਕਲ ਸਸਤੇ ਹੋਣਗੇ।
ਕਸਟਮ ਡਿਊਟੀ ਵਧਾ ਕੇ 13 ਫੀਸਦੀ ਕਰ ਦਿੱਤੀ ਗਈ ਹੈ।
ਬੈਟਰੀਆਂ ‘ਤੇ ਦਰਾਮਦ ਡਿਊਟੀ ਘਟਾਈ ਜਾਵੇਗੀ।
LED ਟੈਲੀਵਿਜ਼ਨ ਸਸਤੇ ਹੋਣਗੇ।
ਮੋਬਾਈਲ ਫੋਨ, ਕੈਮਰੇ ਸਸਤੇ ਹੋਣਗੇ।
ਮਹਿੰਗਾ
ਵਿਦੇਸ਼ਾਂ ਤੋਂ ਆਉਣ ਵਾਲੀਆਂ ਚਾਂਦੀ ਦੀਆਂ ਵਸਤੂਆਂ ਮਹਿੰਗੀਆਂ ਹੋਣਗੀਆਂ
ਦੇਸ਼ ਦੀ ਰਸੋਈ ਦੀ ਚਿਮਨੀ ਮਹਿੰਗੀ ਹੋਵੇਗੀ
-ਸਿਗਰੇਟ ਮਹਿੰਗੀ ਹੋ ਜਾਵੇਗੀ