Punjab
ਸਕੂਲ ਦੇ ਸਮੇਂ ਵਿੱਚ ਹੋਇਆ ਵੱਡਾ ਬਦਲਾਅ, ਜਾਣੋ ਨਵਾਂ ਸਮਾਂ ਕੀ ਤੋਂ ਕੀ ਹੈ

ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।ਇੱਕ ਮਹੀਨੇ ਦੇ ਵਕਫੇ ਮਗਰੋਂ 23 ਜਨਵਰੀ ਤੋਂ ਮਿਡਲ ਕਲਾਸਾਂ ਵੀ ਕਰਵਾਈਆਂ ਜਾਣਗੀਆਂ। ਸਿੰਗਲ ਸ਼ਿਫਟ ਵਿੱਚ ਪੜ੍ਹਦੇ ਬੱਚੇ ਸਵੇਰੇ 9:00 ਵਜੇ ਤੋਂ ਦੁਪਹਿਰ 2:20 ਵਜੇ ਤੱਕ ਸਕੂਲ ਜਾਣਗੇ।
ਇਸ ਦੇ ਨਾਲ ਹੀ ਪਹਿਲੀ ਸ਼ਿਫਟ ਵਿੱਚ 6ਵੀਂ ਜਮਾਤ ਤੋਂ ਉਪਰ ਦੀਆਂ ਜਮਾਤਾਂ ਲਈ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1.15 ਵਜੇ ਤੱਕ, ਦੂਜੀ ਸ਼ਿਫ਼ਟ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਲਈ ਦੁਪਹਿਰ 1:30 ਤੋਂ 4.30 ਵਜੇ ਤੱਕ ਦਾ ਸਮਾਂ ਹੋਵੇਗਾ। ਹੁਣ ਤੱਕ ਵਿਭਾਗ ਵੱਲੋਂ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਲਾਈਆਂ ਜਾ ਰਹੀਆਂ ਸਨ। ਹੁਣ 23 ਜਨਵਰੀ ਤੋਂ ਸਾਰੀਆਂ ਜਮਾਤਾਂ ਹੋਣਗੀਆਂ। ਸਮੇਂ ਦੇ ਬਦਲਾਅ ਅਨੁਸਾਰ ਅਧਿਆਪਕਾਂ ਨੂੰ ਵੀ ਸਵੇਰੇ ਅੱਧਾ ਘੰਟਾ ਪਹਿਲਾਂ ਪਹੁੰਚਣਾ ਹੋਵੇਗਾ ਅਤੇ ਬੱਚਿਆਂ ਦੀ ਛੁੱਟੀ ਹੋਣ ਤੋਂ ਬਾਅਦ 10 ਮਿੰਟ ਦੇ ਵਕਫ਼ੇ ਬਾਅਦ ਘਰ ਜਾ ਸਕਣਗੇ। ਡਬਲ ਸ਼ਿਫਟ ਵਾਲੇ ਅਧਿਆਪਕਾਂ ਨੂੰ ਸਵੇਰੇ 10.40 ਵਜੇ ਤੋਂ ਸ਼ਾਮ 4.40 ਵਜੇ ਤੱਕ ਸਕੂਲ ਵਿੱਚ ਰਹਿਣਾ ਪਵੇਗਾ।