Punjab
SDM ਖਿਲਾਫ ਪੁਲਿਸ ਦੀ ਵੱਡੀ ਕਾਰਵਾਈ, ਜਾਣੋ ਕੀ ਹੈ ਪੂਰਾ ਮਾਮਲਾ

ਜਾਅਲੀ ਦਸਤਾਵੇਜ਼ ਤਿਆਰ ਕਰਕੇ ਜਾਇਦਾਦ ਹੜੱਪਣ ਦੇ ਦੋਸ਼ ਹੇਠ ਥਾਣਾ ਜੰਡਿਆਲਾ ਦੀ ਪੁਲਿਸ ਨੇ ਸਚਿਨ ਸ਼ਰਮਾ ਐਸ.ਡੀ.ਐਮ. ਦੀਪਕ ਭਾਟੀਆ ਅਤੇ ਖੁਸ਼ਵੀਰ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਡਾ: ਰਣਜੀਤ ਸ਼ਰਮਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਮਿਲੀਭੁਗਤ ਨਾਲ ਰਣਜੀਤ ਹਸਪਤਾਲ ਤੋਂ ਪਾਵਰ ਆਫ਼ ਅਟਾਰਨੀ ਤਿਆਰ ਕਰਵਾ ਕੇ ਉਸ ਦੀ ਜਾਇਦਾਦ ‘ਚੋਂ 9 ਮਰੇ ਜ਼ਮੀਨਾਂ ਦੇ ਕਾਗਜ਼ਾਤ ਬਣਾ ਲਏ ਅਤੇ ਹਸਪਤਾਲ ਦੀ ਜ਼ਮੀਨ ਹੜੱਪ ਲਈ | ਦੂਜੇ ਪਾਸੇ ਐੱਸ.ਡੀ.ਐੱਮ. ਭਾਟੀਆ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸਦਾ ਕਹਿਣਾ ਹੈ ਕਿ ਜਾਇਦਾਦ ਦੇ ਤਬਾਦਲੇ ਵਿੱਚ ਉਸਦੀ ਕੋਈ ਭੂਮਿਕਾ ਨਹੀਂ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।