Connect with us

Punjab

ਗੈਂਗਸਟਰ ਗੋਲਡੀ ਬਰਾੜ ਦੇ ਗ੍ਰਿਫ਼ਤਾਰ ਕੀਤੇ ਮਾਪਿਆਂ ਦਾ 30 ਜਨਵਰੀ ਤੱਕ ਪੁਲਿਸ ਨੂੰ ਮਿਲਿਆ ਰਿਮਾਂਡ

Published

on

ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ 2024 ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ। ਹੁਣ ਦੋਵਾਂ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਸ਼ਮਸ਼ੇਰ ਸਿੰਘ ਅਤੇ ਉਸਦੀ ਪਤਨੀ ਪ੍ਰੀਤਕਲਾ ਕੌਰ ਵਜੋਂ ਕੀਤੀ ਹੈ।

ਗ੍ਰਿਫਤਾਰੀ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਮੁਕਤਸਰ ਕੋਰਟ ‘ਚ ਪੇਸ਼ ਨੂੰ ਕੀਤਾ ਗਿਆ ਸੀ। ਅਦਾਲਤ ਵੱਲੋਂ ਗੋਲਡੀ ਬਰਾੜ ਦੇ ਮਾਤਾ-ਪਿਤਾ ਦਾ 30 ਜਨਵਰੀ ਤੱਕ ਦਾ ਪੁਲਿਸ ਰਿਮਾਂਡ ਮਿਲਿਆ ਹੈ। ਦੱਸ ਦੇਈਏ ਕਿ ਜਬਰਨ ਵਸੂਲੀ ਮਾਮਲੇ ‘ਚ ਮੁਕਤਸਰ ਪੁਲਿਸ ਨੇ ਉਨ੍ਹਾਂ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਅਨੁਸਾਰ, ਉਨ੍ਹਾਂ ਦਾ ਮੁਕਤਸਰ ਦੇ ਆਦੇਸ਼ ਨਗਰ ਵਿੱਚ ਇੱਕ ਘਰ ਹੈ। ਮੂਲ ਰੂਪ ਵਿੱਚ, ਪਰਿਵਾਰ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਐਫਆਈਆਰ 2024 ਵਿੱਚ ਮੁਕਤਸਰ ਦੇ ਇੱਕ ਨਿਵਾਸੀ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਸੀ।ਗੈਂਗਸਟਰ ਗੋਲਡੀ ਬਰਾੜ ਮੂਸੇਵਾਲਾ ਕਤਲਕਾਂਡ ਦਾ ਮੁੱਖ ਮੁਲਜ਼ਮ ਹੈ। ਫਿਲਹਾਲ ਗੈਂਗਸਟਰ ਗੋਲਡੀ ਬਰਾੜ ਫਰਾਰ ਹੈ ਅਤੇ ਵਿਦੇਸ਼ ‘ਚ ਲੁਕਿਆ ਹੋਇਆ ਹੈ।