Connect with us

Punjab

ਬਾਘਾ ਪੁਰਾਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , ਪੁਲਿਸ ਵੱਲੋ ਭਗੌੜਿਆਂ ਖਿਲਾਫ ਚੱਲ ਰਹੀ ਮੁਹਿੰਮ ਦੇ ਦੌਰਾਨ ਮਿਲੀ ਸਫ਼ਲਤਾ

Published

on

17 ਦਸੰਬਰ 2023: ਬਾਘਾ ਪੁਰਾਣਾ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਵੱਲੋ ਭਗੌੜਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਕੀਤੀ ਜਾ ਰਹੀ ਸੀ । ਕੱਲ ਪੁਲਿਸ ਵੱਲੋ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜੌ ਮੋਟਰਸਾਈਕਲ ਉੱਪਰ ਸਵਾਰ ਸਨ ।

ਤਲਾਸ਼ੀ ਦੌਰਾਨ ਇਹਨਾਂ ਤਿੰਨ ਵਿਅਕਤੀਆਂ ਦੇ ਕਬਜ਼ੇ ਵਿਚੋਂ ਇੱਕ ਪਿਸਟਲ 32 ਬੋਰ,ਚਾਰ ਜਿੰਦਾ ਰੌਂਦ ਅਤੇ 1034 ਨਸ਼ੀਲੀਆਂ ਗੋਲੀਆਂ ਬਰਾਮਦ ਕੀਤਾ । ਇਹ ਤਿੰਨੋ ਵਿਅਕਤੀਆਂ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ਼ ਹਨ ।

ਬਾਘਾ ਪੁਰਾਣਾ ਥਾਣਾ ਮੁੱਖੀ ਜਸਵਰਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਮੁਲਾਜਿਮ ਸਰਦਾਰਾ ਸਿੰਘ ਗਸ਼ਤ ਦੇ ਦੌਰਾਨ ਮੁਹੰਮਦ ਸਫ਼ਿਕ, ਗੁਰਪ੍ਰੀਤ ਅਤੇ ਗੁਰਜਨ ਨਾਮ ਦੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ । ਤਲਾਸ਼ੀ ਦੌਰਾਨ ਇਹਨਾਂ ਕੋਲ ਅਸਲਾ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁਲਿਸ ਵੱਲੋ ਇਹਨਾਂ ਉੱਪਰ ਆਰਮਜ਼ ਐਕਟ ਅਤੇ ਐਨਡੀਪੀਐਸ ਦੇ ਤਹਿਤ ਵੱਖ ਵੱਖ ਧਾਰਾਵਾਂ ਦੇ ਅਧੀਨ ਪਰਚਾ ਦਰਜ਼ ਕੀਤਾ ਗਿਆ ਹੈ ।ਪੁਲਿਸ ਵੱਲੋ ਤਿੰਨੋ ਮੁਲਜ਼ਮਾਂ ਦਾ ਮਾਣਯੋਗ ਅਦਾਲਤ ਵੱਲੋ ਰਿਮਾਂਡ ਹਾਸਿਲ ਕਰ ਅਗਲੀ ਪੁੱਛ ਗਿੱਛ ਕੀਤੀ ਜਾਏਗੀ ।