Punjab
ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਵੱਡੀ ਅਪਡੇਟ ,SIT ਨੇ ਅਦਾਲਤ ‘ਚ ਪੇਸ਼ ਕੀਤਾ ਪੰਜਵਾਂ ਸਪਲੀਮੈਂਟਰੀ ਚਲਾਨ

26 ਫਰਵਰੀ 2024: ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਅੱਜ ਮੈਜਿਸਟ੍ਰੇਟ ਅਜੈ ਪਾਲ ਸਿੰਘ ਦੀ ਅਦਾਲਤ ਵਿੱਚ 211 ਪੰਨਿਆਂ ਦਾ ਪੰਜਵਾਂ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ| ਸਪਲੀਮੈਂਟਰੀ ਚਲਾਨ ਵਿੱਚ 75 ਪੰਨਿਆਂ ਦੀ ਚਾਰਜਸ਼ੀਟ ਸ਼ਾਮਲ ਹੈ| ਜਦਕਿ ਬਾਕੀ ਦਸਤਾਵੇਜ਼ ਸੀ, ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਪੰਜਾਬ ਸੁਮੇਧ ਸਿੰਘ ਸੈਣੀ, ਆਈਜੀਪੀ ਪਰਮਰਾਜ ਉਮਰਾਨੰਗਲ, ਸਾਬਕਾ ਡੀਆਈਜੀ ਅਮਰ ਸਿੰਘ ਚਾਹਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਤਤਕਾਲੀ ਐਸਐਸਪੀ ਫਰੀਦਕੋਟ ਸੁਖਮਿੰਦਰ ਮਾਨ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਸੀ| ਦੱਸ ਦਈਏ ਕਿ ਇਸ ਤੋਂ ਪਹਿਲਾਂ SIT ਨੇ ਇਸ ਮਾਮਲੇ ਵਿੱਚ 24 ਫਰਵਰੀ 2023, ਅਪ੍ਰੈਲ 25, 2023, 28 ਅਗਸਤ, 2023 ਅਤੇ ਸਤੰਬਰ 15, 2023 ਚਾਰ ਚਲਾਨ ਪੇਸ਼ ਕੀਤੇ ਸੀ|