Uncategorized
‘ਬਿੱਗ ਬੌਸ 14’ ‘ਚ ਅਲੀ ਗੋਨੀ ਦੀ ਬਿੱਗ ਬੌਸ ਨੇ ਕੀਤੀ ਇਹ ਇੱਛਾ ਪੂਰੀ
‘ਬਿੱਗ ਬੌਸ 14’ ਦੇ ਫਿਨਾਲੇ ’ਚ ਹੁਣ ਬਸ ਕੁਝ ਹੀ ਦਿਨ ਬਾਕੀ ਹਨ। ਅਜਿਹੇ ’ਚ ‘ਬਿੱਗ ਬੌਸ’ ਨੇ ਕੁਝ ਮੁਕਾਬਲੇਬਾਜ਼ਾਂ ਦੀ ਆਖਰੀ ਇੱਛਾ ਪੂਰੀ ਕਰਨ ਦਾ ਬੀੜਾ ਚੁੱਕਿਆ ਹੈ। ਹਾਲ ਹੀ ’ਚ ‘ਬਿੱਗ ਬੌਸ 14’ ਨੇ ਹਰ ਮੁਕਾਬਲੇਬਾਜ਼ ਨੂੰ ਘਰ ਤੋਂ ਕੱਢਣ ਤੋਂ ਪਹਿਲਾਂ ਉਨ੍ਹਾਂ ਦੀ ਆਖ਼ਰੀ ਇੱਛਾ ਪੁੱਛੀ ਸੀ। ਉਨ੍ਹਾਂ ਸਾਰੀਆਂ ਇੱਛਾਵਾਂ ’ਚੋਂ ਬਿੱਗ ਬੌਸ ਨੇ ਅਲੀ ਗੋਨੀ ਦੀ ਲਾਸਟ ਵਿਸ਼ ਪੂਰੀ ਕਰ ਦਿੱਤੀ ਹੈ। ਅਲੀ ਨੇ ਬਿੱਗ ਬੌਸ ਸਾਹਮਣੇ ਇਹ ਵਿਸ਼ ਰੱਖੀ ਸੀ ਕਿ ਉਹ ਜਾਣ ਤੋਂ ਪਹਿਲਾਂ ਆਪਣੀ ਮਾਂ ਤੇ ਦੀਦੀ ਦੀ ਬੇਟੀ ਨਾਲ ਵੀਡੀਓ ਕਾਲ ’ਤੇ ਗੱਲ ਕਰਨਾ ਚਾਹੁੰਦੇ ਹਨ। ਹੁਣ ਕਲਰਸ ਨੇ ਅੱਜ ਦੇ ਐਪੀਸੋਡ ਦਾ ਇਕ ਵੀਡੀਓ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ ਜਿਸ ’ਚ ਅਲੀ ਆਪਣੀ ਮਾਂ ਨਾਲ ਵੀਡੀਓ ਕਾਲ ’ਤੇ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਅਲੀ ਕਾਫੀ ਰੋਂਦੇ ਹਨ।
ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਅਲੀ ਆਪਣੀ ਮਾਂ ਨੂੰ ਦੇਖਦੇ ਹੀ ਰੋਣ ਲੱਗ ਜਾਣਦੇ ਹਨ ਤੇ ਕਹਿੰਦੇ ਹਨ. ‘ਇੱਥੇ ਕੁਝ ਲੋਕ ਬਹੁਤ ਚੰਗੇ ਹਨ ਪਰ ਕੁਝ ਬਹੁਤ ਅਜੀਬ ਹਨ। ਪਰ ਤੁਹਾਡੀਆਂ ਸਿਖਾਈਆਂ ਹੋਈਆਂ ਗੱਲਾਂ ਇੱਥੇ ਮੇਰੇ ਬਹੁਤ ਕੰਮ ਆਈਆਂ।’ ਅਲੀ ਦੀ ਗੱਲ ਸੁਣ ਕੇ ਉਨ੍ਹਾਂ ਦੀ ਮਾਂ ਵੀ ਭਾਵੁਕ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ‘ਤੂੰ ਬਹੁਤ ਚੰਗਾ ਕਰ ਰਿਹਾ, ਜਿਸ ਤਰ੍ਹਾਂ ਤੂੰ ਇੱਥੇ ਹੈ ਉਸੇ ਤਰ੍ਹਾਂ ਹੀ ਤੂੰ ਉਸ ਘਰ ’ਚ ਹੈ। ਤੂੰ ਸਾਡੇ ਲਈ ਵਿਨਰ ਬਣ ਚੁੱਕਾ ਹੈ।’ ਵੀਡੀਓ ਕਾਲ ’ਚ ਅਲੀ ਦੀ ਮਾਂ ਦੀ ਗੋਦ ’ਚ ਉਨ੍ਹਾਂ ਦੀ ਦੀਦੀ ਦੀ ਬੇਟੀ ਵੀ ਨਜ਼ਰ ਆ ਰਹੀ ਹੈ।
Continue Reading