Connect with us

Entertainment

ਪਾਰਟੀਆਂ ‘ਚ ਸਪਲਾਈ ਕਰਦਾ ਸੀ ਸੱਪ ਅਤੇ ਸੱਪ ਦਾ ਜ਼ਹਿਰ, ਬਿੱਗ ਬੌਸ ਦੇ ਜੇਤੂ ਐਲਵਿਸ਼ ਯਾਦਵ ਨੇ ਕੀਤਾ ਕਬੂਲ

Published

on

Elvish Yadav Arrested:ਬਿੱਗ ਬੌਸ ਦੇ ਜੇਤੂ ਅਤੇ ਸੋਸ਼ਲ ਮੀਡੀਆ ‘ਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੂੰ ਕੱਲ੍ਹ ਨੋਇਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸ ਨੂੰ ਕੱਲ੍ਹ ਸੱਪ ਦੇ ਜ਼ਹਿਰ ਦੀ ਕਥਿਤ ਖਰੀਦੋ-ਫਰੋਖਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਕਬੂਲ ਕੀਤਾ ਅਤੇ ਇਹ ਵੀ ਦੱਸਿਆ ਕਿ ਉਹ ਪਹਿਲਾਂ ਵੀ ਰੇਵ ਪਾਰਟੀਆਂ ‘ਚ ਸ਼ਾਮਿਲ ਮੁਲਜ਼ਮਾਂ ਨੂੰ ਮਿਲ ਚੁੱਕਾ ਹੈ। ਉਸ ‘ਤੇ ਪਾਰਟੀਆਂ ਵਿਚ ਸੱਪ ਅਤੇ ਸੱਪ ਦਾ ਜ਼ਹਿਰ ਸਪਲਾਈ ਕਰਨ ਦਾ ਦੋਸ਼ ਸੀ।

ਐਲਵਿਸ਼ ਯਾਦਵ ਨੇ ਕਬੂਲ ਕੀਤਾ ਕਿ ਨਵੰਬਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨਾਲ ਉਸ ਦਾ ਪਹਿਲਾਂ ਤੋਂ ਸੰਪਰਕ ਅਤੇ ਜਾਣ-ਪਛਾਣ ਸੀ। ਦੱਸ ਦੇਈਏ ਕਿ ਨੋਇਡਾ ਪੁਲਿਸ ਨੇ 17 ਮਾਰਚ ਦੀ ਸ਼ਾਮ ਨੂੰ ਐਲਵਿਸ਼ ਨੂੰ ਗ੍ਰਿਫਤਾਰ ਕੀਤਾ ਸੀ । ਕੁਝ ਮਹੀਨੇ ਪਹਿਲਾਂ, ਉਸਨੂੰ ਇੱਕ ਰੇਵ ਪਾਰਟੀ ਵਿੱਚ ਦੇਖਿਆ ਗਿਆ ਸੀ, ਜਿੱਥੇ ਉਹ ਆਪਣੇ ਦੋਸਤਾਂ ਨਾਲ ਡਾਂਸ-ਪਾਰਟੀ ਕਰ ਰਿਹਾ ਸੀ, ਕਥਿਤ ਤੌਰ ‘ਤੇ ਉਸਦੇ ਗਲੇ ਵਿੱਚ ਦੁਰਲੱਭ ਸੱਪ ਸਨ।

ਜ਼ਮਾਨਤ ਮਿਲਣੀ ਔਖੀ ਹੈ:
ਜਦੋਂ ਇਸ ਪਾਰਟੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਪ੍ਰਸ਼ਾਸਨ ਹਰਕਤ ‘ਚ ਆ ਗਿਆ। ਨੋਇਡਾ ਪੁਲਿਸ ਨੇ ਐਲਵਿਸ਼ ਯਾਦਵ ਦੇ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 29 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਕਾਨੂੰਨ ਤਹਿਤ ਉਸ ਵੇਲੇ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਨਸ਼ੇ ਨਾਲ ਸਬੰਧਤ ਕੋਈ ਸਾਜ਼ਿਸ਼ ਸ਼ਾਮਿਲ ਹੋਵੇ ਜਾਂ ਮਾਮਲਾ ਨਸ਼ਿਆਂ ਦੀ ਖਰੀਦ-ਵੇਚ ਨਾਲ ਸਬੰਧਤ ਹੋਵੇ। ਇਸ ਕਾਨੂੰਨ ਤਹਿਤ ਦੋਸ਼ੀ ਠਹਿਰਾਏ ਗਏ ਵਿਅਕਤੀ ਲਈ ਜ਼ਮਾਨਤ ਹਾਸਲ ਕਰਨਾ ਆਸਾਨ ਨਹੀਂ ਹੈ।

ਫਿਲਹਾਲ ਅਲਵਿਸ਼ ਯਾਦਵ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਉਸ ਨੇ ਪਿਛਲੇ ਸਾਲ 3 ਨਵੰਬਰ ਨੂੰ ਨੋਇਡਾ ਸੈਕਟਰ 51 ਦੇ ਬੈਂਕੁਏਟ ਹਾਲ ਵਿੱਚ ਸੱਪ ਦਾ ਜ਼ਹਿਰ ਦਿੱਤਾ ਸੀ। ਇਸ ਦੀ ਪੁਸ਼ਟੀ ਫੋਰੈਂਸਿਕ ਟੀਮ ਨੇ ਵੀ ਕੀਤੀ ਹੈ। ਫਿਰ ਐਲਵੀਸ਼ ਯਾਦਵ ਅਤੇ ਛੇ ਹੋਰਾਂ ਵਿਰੁੱਧ ਜੰਗਲੀ ਜੀਵ ਸੁਰੱਖਿਆ ਐਕਟ ਅਤੇ ਆਈਪੀਸੀ ਦੀ ਧਾਰਾ 129 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਐਲਵਿਸ਼ ਤੋਂ ਪਹਿਲਾਂ ਵੀ ਪੁੱਛਗਿੱਛ ਕੀਤੀ ਗਈ ਸੀ ਪਰ ਉਦੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ।