Politics
ਬੀਜੇਪੀ ਵਰਕਰ ਤਰੁਣ ਚੁੱਘ ਫਸੇ ਕਿਸਾਨਾਂ ਦੇ ਘੇਰੇ ਵਿੱਚ
ਸੱਤਵੇਂ ਅਸਮਾਨ ‘ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਗੁੱਸਾ
ਬੀਜੇਪੀ ਵਰਕਰ ਹੋ ਰਹੇ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ
ਸੱਤਵੇਂ ਅਸਮਾਨ ‘ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਗੁੱਸਾ
ਪੰਜਾਬ ‘ਚ ਕਿਸਾਨਾਂ ਨੇ ਤਰੁਣ ਚੁੱਘ ਨੂੰ ਘੇਰਿਆ
ਹਰਿਆਣਾ ‘ਚ ਸੁਨੀਤਾ ਦੁੱਗਲ ਨੂੰ ਕਿਸਾਨਾਂ ਨੇ ਵਿਖਾਈਆਂ ਕਾਲੀਆਂ ਝੰਡੀਆਂ
ਅੰਮ੍ਰਿਤਸਰ 2 ਅਕਤੂਬਰ :(ਗੁਰਪ੍ਰੀਤ ਰਾਜਪੂਤ) ਖੇਤੀ ਆਰਡੀਨੈਂਸ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਹੈ ਅਤੇ ਬੀਜੇਪੀ ਦੇ ਵਰਕਰ ਲਗਾਤਾਰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਝੰਡਾ ਚੁੱਕ ਕੇ ਧਰਨੇ-ਪ੍ਰਦਰਸ਼ਨਾ ਦੇ ਨਾਲ-ਨਾਲ ਬੀਜੇਪੀ ਨੇਤਾਵਾਂ ਨੂੰ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਅੰਮ੍ਰਿਸਤਰ ‘ਚ ਬੀਜੇਪੀ ਦੇ ਨੇਤਾ ਤਰੁਣ ਚੁੱਘ ਰਾਮ ਤੀਰਥ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਲਈ ਪਹੁੰਚੇ ਸਨ,ਜਿੱਥੇ ਕਿਸਾਨਾਂ ਨੇ ਉਨ੍ਹਾਂ ਨੂੰ ਘੇਰਿਆ ਅਤੇ ਜਮ ਕੇ ਕੇਂਦਰ ਸਰਕਾਰ ਤੇ ਤਰੁਣ ਚੁੱਘ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਕਿਸਾਨਾਂ ‘ਚ ਘਿਰੇ ਭਾਜਪਾ ਨੇਤਾ ਚੁੱਘ ਨੇ ਕਿਸਾਨਾਂ ਨੂੰ ਆਸ਼ਵਾਸਨ ਦਿੱਤਾ ਕਿ ਉਹ ਜਲਦੀ ਹੀ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਕਰਵਾ ਕੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ, ਅਤੇ ਹੱਥ ਜੋੜ ਕੇ ਚੁੱਘ ਕਿਸਾਨਾਂ ਦੇ ਘੇਰੇ ਚੋਂ ਨਿਕਲੇ।
ਹਰਿਆਣਾ ‘ਚ ਵੀ ਕਿਸਾਨਾਂ ਵੱਲੋਂ ਬੀਜੇਪੀ ਵਿਧਾਇਕ ਸੁਨੀਤਾ ਦੁੱਗਲ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਕਾਲੀਆਂ ਝੰਡੀਆਂ ਰਾਹੀਂ ਆਪਣਾ ਰੋਸ ਦਰਜ ਕੀਤਾ ਗਿਆ। ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਨੂੰ ਕਿਸਾਨ ਵਿਰੋਧੀ ਦੱਸਦਿਆਂ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
ਓਧਰ ਖੇਤੀ ਆਰਡੀਨੈਂਸ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਕਿਹਾ ਜਦੋਂ ਤੱਕ ਕੇਂਦਰ ਸਰਕਾਰ ਇਹ ਖੇਤੀ ਬਿੱਲ ਵਾਪਿਸ ਨਹੀਂ ਲੈਂਦੀ,ਉਨ੍ਹਾਂ ਵੱਲੋਂ ਬੀਜੇਪੀ ਦੇ ਵਰਕਰਾਂ ਨੂੰ ਪਿੰਡਾਂ ‘ਚ ਨਹੀਂ ਵੜਣ ਦਿੱਤਾ ਜਾਵੇਗਾ।
Continue Reading