HIMACHAL PRADESH
ਬਰਫ਼ ‘ਚ ਫਸੀ ਬੱਸ ਦਾ ਕਾਲੀ Thar ਨੇ ਕੀਤਾ ਰੈਸਕਿਊ, ਵੀਡੀਓ ਹੋਈ ਵਾਇਰਲ
ਮੁਸੀਬਤ ਜਾਂ ਔਖੀ ਘੜ੍ਹੀ ਵਿੱਚ ਜਦੋਂ ਕੋਈ ਸਹਾਰਾ ਬਣ ਜਾਂਦਾ ਹੈ ਉਸ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਜਾਂ ਫਿਰ ਫਰਿਸ਼ਤਾ ਵੀ ਕਹਿ ਦਿੱਤਾ ਜਾਂਦਾ ਹੈ. ਅਜਿਹਾ ਹੀ ਕੁੱਝ ਦੇਖਿਆ ਜਾ ਰਿਹਾ ਹੈ ਇਸ ਵੀਡੀਓ ਵਿੱਚ ਕਿ ਇਕ ਕਾਲੀ ਥਾਰ ਸਵਾਰ ਨੌਜਵਾਨ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਜਿਸ ਦੀ ਸ਼ਲ਼ਾਘਾ ਤਾਂ ਹੋ ਹੀ ਰਹੀ ਹੈ ਨਾਲ ਹੀ ਇਸ ਵੀਡੀਓ ਸਭ ਦਾ ਦਿਲ ਵੀ ਜਿੱਤ ਰਹੀ ਹੈ। ਕੀ ਹੈ ਇਸ ਵੀਡੀਓ ਵਿੱਚ ਆਓ ਦੱਸਦੇ ਹਾਂ ਵਿਸਥਾਰ ਨਾਲ…
ਦੱਸਣਯੋਗ ਹੈ ਕਿ ਬੀਤੇ ਦਿਨੀਂ ਰਾਜਧਾਨੀ ਸਮੇਤ ਉੱਪਰੀ ਸ਼ਿਮਲਾ ‘ਚ ਮੌਸਮ ਦੀ ਪਹਿਲੀ ਬਰਫਬਾਰੀ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਠੱਪ ਰਹੀ। ਜ਼ਿਲ੍ਹੇ ਵਿੱਚ 54 ਬੱਸਾਂ ਦੇ ਰੂਟ ਫੇਲ੍ਹ ਹੋਏ ਹਨ ਅਤੇ 28 ਬੱਸਾਂ ਭਾਰੀ ਬਰਫਬਾਰੀ ਵਿੱਚ ਫਸ ਗਈਆਂ ਸੀ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਤਾਂ ਇਸ ਦੌਰਾਨ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਾਲੀ ਥਾਰ ਸਵਾਰ ਵਿਅਕਤੀ ਇਕ ਬੱਸ ਦਾ ਰੈਸਕਿਊ ਕਰਦਾ ਨਜ਼ਰ ਆ ਰਿਹਾ ਹੈ. ਉਹ ਵੀ ਉਦੋਂ ਜਦੋਂ ਭਾਰੀ ਬਰਫਬਾਰੀ ਵਿੱਚ ਸੜਕਾਂ ਤੇ ਵਾਹਨ ਫਿਸਲ ਰਹੇ ਸੀ। ਦੱਸ ਦੇਈਏ ਕਿ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕੁਫਰੀ-ਫਾਗੂ ਮਾਰਗ ‘ਤੇ ਭਾਰੀ ਬਰਫਬਾਰੀ ਦੇ ਕਾਰਨ HRTC ਦੀ ਬੱਸ ਫਸ ਗਈ ਅਤੇ ਯਾਤਰੀਆਂ ਦੇ ਵੀ ਸਾਹ ਸੁੱਕ ਗਏ ਪਰ ਇਸ ਔਖੇ ਵੇਲੇ ਮੌਕੇ ਤੇ ਮੌਜੂਦ ਮੁੰਡਿਆਂ ਨੇ ਆਪਣੀ ਥਾਰ ਗੱਡੀ ਨਾਲ ਬੱਸ ਦਾ ਰੈਸਕਿਊ ਕੀਤਾ। ਭਾਰੀ ਬਰਫਬਾਰੀ ਹੋਣ ਦੇ ਕਾਰਨ ਵੀ ਅਤੇ ਚੜਾਈ ਵਾਲੀ ਸੜਕ ਤੇ ਬੱਸ ਨੂੰ ਥਾਰ ਨੇ ਕਾਫੀ ਦੂਰੀ ਤੱਕ ਖਿੱਚ ਕੇ ਅੱਗੇ ਲੈ ਗਈ ਹਾਲਾਂਕਿ ਇਸ ਦੌਰਾਨ ਟਾਇਰਾਂ ‘ਤੇ ਬਰਫ ਜੰਮਣ ਕਾਰਨ ਕਾਲੀ ਥਾਰ ਵੀ ਲੜਖੜਾਉਣ ਲੱਗੀ ਪਰ ਥਾਰ ਚਲਾਉਣ ਵਾਲੇ ਨੇ ਹਿੰਮਤ ਨਹੀਂ ਹਾਰੀ। ਦੱਸ ਦੇਈਏ ਕਿ ਜਿਸ ਨੇ ਵੀ ਮੌਕੇ ‘ਤੇ ਇਹ ਨਜ਼ਾਰਾ ਦੇਖਿਆ ਹਰ ਕਿਸੇ ਨੇ ਸ਼ਲਾਘਾ ਕੀਤੀ ਅਤੇ ਦੂਜੇ ਪਾਸੇ ਇਸ ਵਾਇਰਲ ਵੀਡੀਓ ਹਰ ਕਿਸੇ ਦਾ ਦਿਲ ਵੀ ਜਿੱਤ ਰਹੀ ਹੈ।